ਸ਼ਹੀਦ ਸਵੈ-ਮਾਨ ਯਾਤਰਾ ਪਹੁੰਚੀ ਸੁਜਾਨਪੁਰ

Last Updated: Jun 14 2018 18:13

ਅੱਜ ਦੀ ਭੱਜ ਦੌੜ ਭਰੀ ਜਿੰਦਗੀ 'ਚ ਸਾਡੀ ਆਉਣ ਵਾਲੀ ਪੀੜੀ ਅਤੇ ਦੇਸ਼ ਦੀ ਜਨਤਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸੂਰਮਿਆਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਜੇਕਰ ਕੀਤੇ ਯਾਦ ਆਉਂਦੀ ਹੈ ਤਾਂ ਸਿਰਫ਼ ਸ਼ਹੀਦਾਂ ਦੇ ਜਨਮ ਦਿਨ ਅਤੇ ਸ਼ਹਾਦਤ ਦਿਹਾੜੇ ਮੌਕੇ ਜਦ ਸ਼ਹੀਦਾਂ ਦੇ ਬੁੱਤ ਨੂੰ ਸਨਾਨ ਕਰਵਾ ਹਾਰ ਪਾ ਕੇ ਪ੍ਰਸ਼ਾਸਨ ਵੱਲੋਂ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਅੱਜ ਵੀ ਕੁਝ ਲੋਕ ਅਜਿਹੇ ਮੌਜੂਦ ਹਨ ਜੋ ਕਿ ਸ਼ਹੀਦਾਂ ਦੀ ਅਲਖ ਜਗਾਏ ਰੱਖਣ ਲਈ ਪਰਿਆਸ ਕਰ ਰਹੇ ਹਨ। ਜਿਸਦੀ ਤਾਜਾ ਮਿਸਾਲ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਵੇਖਣ ਨੂੰ ਮਿਲੀ ਜਿੱਥੇ ਸ਼ਹੀਦ ਸਵੈ-ਮਾਨ ਯਾਤਰਾ ਦੇ ਪਹੁੰਚਣ ਤੇ ਲਾਇੰਸ ਕਲੱਬ ਹਰਮਨ ਦੇ ਪ੍ਰਧਾਨ ਅਜੇ ਮਹਾਜਨ ਨੇ ਜੱਥੇਬੰਦੀ ਦੇ ਆਗੂਆਂ ਸਣੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਯਾਤਰਾ ਦੀ ਅਗਵਾਈ ਕਰ ਰਹੇ ਸੁਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ 'ਚ ਦੇਸ਼ ਦੇ ਵੀਰ ਜਵਾਨਾਂ ਪ੍ਰਤੀ ਅਲਖ ਜਗਾਉਣ ਲਈ ਇਹ ਇਤਿਹਾਸਕ ਸ਼ਹੀਦ ਸਵੈ-ਮਾਨ ਯਾਤਰਾ 23 ਮਾਰਚ ਨੂੰ ਇੰਡੀਆ ਗੇਟ ਤੋਂ ਚਲੀ ਸੀ। ਜਿਸ ਨੂੰ ਭਾਰਤੀ ਥਲ ਸੈਨਾ ਦੇ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਹਰਿ ਝੰਡੀ ਦੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਪੂਤ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵੱਡੇ ਬੁੱਤ ਦੀ ਸਥਾਪਨਾ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਇਸੇ ਮਕਸਦ ਨੂੰ ਪੂਰਾ ਕਰਨ ਲਈ ਦੇਸ਼ ਦੇ ਹਰ ਸੂਬੇ ਤੋਂ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ।