ਟਕਸ਼ਿਲਾ ਹਾਲ ਮਿਲਟਰੀ ਸਟੇਸ਼ਨ ਬਠਿੰਡਾ ਵਿਖੇ 26 ਜੁਲਾਈ ਨੂੰ ਲਗਵਾਈ ਜਾਵੇਗੀ ਡਿਫੈਂਸ ਪੈਨਸ਼ਨ ਅਦਾਲਤ..!!

Last Updated: Jun 14 2018 17:33

ਸਾਬਕਾ ਸੈਨਿਕਾਂ ਅਤੇ ਰੱਖਿਆ ਪਰਿਵਾਰਿਕ ਪੈਨਸ਼ਨਰਾਂ (ਡਿਫੈਂਸ ਫੈਮਿਲੀ ਪੈਨਸ਼ਨਰਜ਼) ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਇੰਟੀਗ੍ਰੇਟਿਡ ਵਿੱਤੀ ਸਲਾਹਕਾਰ (ਆਈਐਫਏ) ਹੈੱਡਕੁਆਟਰ 10 ਕੋਰਪਸ ਬਠਿੰਡਾ ਵੱਲੋਂ ਡਿਫੈਂਸ ਪੈਨਸ਼ਨ ਅਦਾਲਤ 26 ਜੁਲਾਈ 2018 ਨੂੰ ਟਕਸ਼ਿਲਾ ਹਾਲ ਮਿਲਟਰੀ ਸਟੇਸ਼ਨ ਬਠਿੰਡਾ ਵਿਖੇ ਲਗਵਾਈ ਜਾ ਰਹੀ ਹੈ। ਪੈਨਸ਼ਨ ਸਬੰਧੀ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਰਜਿਸਟ੍ਰੇਸ਼ਨ 28 ਜੂਨ 2018 ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ) ਨੇ ਦਿੱਤੀ।

ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਨਾਲ ਸਬੰਧਿਤ ਸਾਬਕਾ ਸੈਨਿਕ/ਰੱਖਿਆ ਪਰਿਵਾਰਿਕ ਪੈਨਸ਼ਨਰ (ਡਿਫੈਂਸ ਫੈਮਿਲੀ ਪੈਨਸ਼ਨਰਜ਼) ਆਪਣੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਸਾਬਕਾ ਸੈਨਿਕ/ਵਿਧਵਾ ਪਹਿਚਾਣ ਪੱਤਰ, ਡਿਸਚਾਰਜ ਬੁੱਕ, ਪੀ.ਪੀ.ਓ./ਕੋਰੀਜੰਡਮ ਪੀ.ਪੀ.ਓ., ਪੈਨਸ਼ਨ ਕਾਪੀ, ਪੈਨਸ਼ਨ ਖਾਤੇ ਵਾਲੀ ਬੈਂਕ ਪਾਸ ਬੁੱਕ ਦੀ ਕਾਪੀ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਿਰੋਜ਼ਪੁਰ ਵਿਖੇ ਕਿਸੇ ਕੰਮ-ਕਾਜ ਵਾਲੇ ਦਿਨ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਰਜ ਕੀਤੀਆਂ ਸ਼ਿਕਾਇਤਾਂ ਦੀ ਸੁਣਵਾਈ 26 ਜੁਲਾਈ 2018 ਨੂੰ ਦੁਪਹਿਰ 2 ਵਜੇ ਡਿਫੈਂਸ ਪੈਨਸ਼ਨ ਅਦਾਲਤ ਟਕਸ਼ਿਲਾ ਹਾਲ ਮਿਲਟਰੀ ਸਟੇਸ਼ਨ ਬਠਿੰਡਾ ਵਿਖੇ ਹੋਵੇਗੀ। ਇਸ ਲਈ ਸ਼ਿਕਾਇਤਕਰਤਾ ਸਾਬਕਾ ਸੈਨਿਕ/ਆਸ਼ਰਿਤ ਉਕਤ ਸਮੇਂ ਤੇ ਡਿਫੈਂਸ ਪੈਨਸ਼ਨ ਅਦਾਲਤ ਬਠਿੰਡਾ ਵਿਖੇ ਪਹੁੰਚਣ।