ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ ਵੱਲੋਂ 17 ਦੇ ਡੇਲੀਗੇਟ ਇਜਲਾਸ ਦੀਆਂ ਤਿਆਰੀਆਂ ਮੁਕੰਮਲ

Last Updated: Jun 14 2018 16:01

ਹੱਕੀ ਮੰਗਾਂ ਦੇ ਸਬੰਧ ਵਿੱਚ ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ 17 ਜੂਨ 2018 ਦੇ ਇਜਲਾਸ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਿਵਲ ਸਰਜਨ ਦਫ਼ਤਰ ਫ਼ਿਰੋਜ਼ਪੁਰ ਵਿਖੇ ਨਰਿੰਦਰ ਕੁਮਾਰ ਦੀ ਅਗੁਵਾਈ ਵਿੱਚ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਨਰਿੰਦਰ ਕੁਮਾਰ ਅਤੇ ਰਮਨ ਅੱਤਰੀ ਨੇ ਦੱਸਿਆ ਕਿ ਮੰਗਾਂ ਸਬੰਧੀ 17 ਜੂਨ 2018 ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਇਜਲਾਸ ਹੋ ਰਿਹਾ ਹੈ। ਇਜਲਾਸ ਨੂੰ ਲੈ ਕੇ ਫ਼ਿਰੋਜ਼ਪੁਰ ਦੇ ਮਲਟੀਪਰਪਜ਼ ਹੈੱਲਥ ਇੰਪਲਾਈਜ਼ ਮੇਲ, ਫੀਮੇਲ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਮਲਟੀਪਰਪਜ਼ ਵਰਕਰ ਇਸ ਇਜਲਾਸ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਦੱਸਿਆ ਕਿ ਮਲਟੀਪਰਪਜ਼ ਹੈੱਲਥ ਇੰਪਲਾਈਜ਼ ਦਾ ਇਜਲਾਸ ਜੋ 17 ਨੂੰ ਬਰਨਾਲਾ ਹੋਣ ਜਾ ਰਿਹਾ ਹੈ ਉਸ ਨੂੰ ਕਾਮਯਾਬ ਕਰਨ ਲਈ ਸਮੂਹ ਪੈਰਾ ਮੈਡੀਕਲ ਕਾਮਿਆਂ ਦਾ ਸਹਿਯੋਗ ਰਹੇਗਾ। ਇਸ ਮੀਟਿੰਗ ਵਿੱਚ ਪੁਨੀਤ ਮਹਿਤਾ, ਰਵਿੰਦਰ ਕੁਮਾਰ, ਮਨਿੰਦਰ ਕੁਮਾਰ ਅਤੇ ਸੁਖਜਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।