ਔਰਤ ਅਤੇ ਧੀ ਦਾ ਕੱਤਲ ਮਾਮਲਾ, ਪੁੱਤਰ ਹੀ ਨਿਕਲਿਆ ਕਾਤਲ: ਐਸ.ਐਸ.ਪੀ

Last Updated: Jun 13 2018 17:39

ਜ਼ਿਲ੍ਹਾ ਪੁਲਿਸ ਨੇ ਬੀਤੇ ਮਹੀਨੇ ਇੱਕ ਔਰਤ ਅਤੇ ਉਸ ਦੀ ਧੀ ਦੀ ਹੱਤਿਆ ਕਰਨ ਵਾਲੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਅਬੋਹਰ ਦੇ ਐਸ.ਪੀ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ 'ਚ ਜ਼ਿਲ੍ਹਾ ਪੁਲਿਸ ਕਪਤਾਨ ਕੇਤਨ ਬਲਿਰਾਮ ਪਾਟਿਲ ਨੇ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਇਸ ਦੋਹਰੇ ਕੱਤਲ ਮਾਮਲੇ ਨੂੰ ਅੰਜਾਮ ਹੋਰ ਕਿਸੇ ਨੇ ਨਹੀਂ ਸਗੋਂ ਔਰਤ ਦੇ ਪੁੱਤਰ ਨੇ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਵਾਰਦਾਤ 'ਚ ਵਰਤੀ ਗਈ ਕੱਸੀ ਅਤੇ ਖ਼ੂਨ ਨਾਲ ਲਿੱਬੜੇ ਉਸ ਦੇ ਕੱਪੜੇ ਵੀ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਮੁਤਾਬਿਕ ਜ਼ਿਲ੍ਹਾ ਪੁਲਿਸ ਕਪਤਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕਰਦੇ ਹੋਏ ਦੱਸਿਆ ਕਿ ਜਲਾਲਾਬਾਦ ਦੇ ਪਿੰਡ ਵਾਸੀ ਵੱਡਾ ਬੂਰ ਵਾਸੀ ਮਨਜੀਤ ਸਿੰਘ ਉਰਫ਼ ਮੰਨੂ ਨੇ ਆਪਣੀ ਆਰਥਿਕ ਤੰਗੀ ਤੋਂ ਪਰੇਸ਼ਾਨ ਹੋਕੇ ਆਪਣੀ ਮਾਂ ਛਿੰਦਰ ਕੌਰ, ਭੈਣ ਸੀਮਾ ਰਾਣੀ ਦੇ ਤਾਨਿਆਂ ਤੋਂ ਤੰਗ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਨਜੀਤ ਸਿੰਘ ਕੋਈ ਕੰਮ ਧੰਦਾ ਨਹੀਂ ਕਰਦਾ ਸੀ ਅਤੇ ਸਾਰਾ ਦਿਨ ਘਰੇ ਹੀ ਪਿਆ ਰਹਿੰਦਾ ਸੀ, ਉਸ ਦੀ ਇਸ ਹਰਕਤਾਂ ਤੋਂ ਤੰਗ ਆਕੇ ਉਸ ਦੀ ਮਾਂ ਅਤੇ ਭੈਣ ਉਸ ਨੂੰ ਵਿਹਲੜ ਕਹਿ ਕੇ ਰੋਜ਼ਾਨਾ ਤਾਅਨੇ ਮਾਰਦੀਆਂ ਸਨ ਅਤੇ ਕੋਈ ਕੰਮ ਧੰਦਾ ਕਰਨ ਲਈ ਕਿਹਾ ਕਰਦੀਆਂ ਸਨ। ਰੋਜ਼-ਰੋਜ਼ ਦੇ ਤਾਹਨਿਆਂ ਤੋਂ ਪਰੇਸ਼ਾਨ ਹੋ ਕੇ ਇੱਕ ਦਿਨ ਮਨਜੀਤ ਨੇ ਰਾਤ ਸਮੇਂ ਗੁਆਂਢੀਆਂ ਤੋਂ ਕੱਸੀ ਮੰਗ ਕੇ ਪਹਿਲਾਂ ਆਪਣੀ ਮਾਂ ਨੂੰ ਵਡਿਆ ਅਤੇ ਉਸ ਤੋਂ ਆਪਣੀ ਭੈਣ ਨੂੰ ਵੱਢ ਕੇ ਉਸ ਦਾ ਕੱਤਲ ਕਰ ਦਿੱਤਾ ਅਤੇ ਉੱਥੋਂ ਫ਼ਰਾਰ ਹੋ ਗਿਆ।

ਐਸ.ਐਸ.ਪੀ ਅਨੁਸਾਰ ਵਾਰਦਾਤ ਤੋਂ ਬਾਅਦ ਉਸ ਨੇ ਆਪਣੇ ਉਨ੍ਹਾਂ ਕੱਪੜਿਆਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ 'ਤੇ ਕੱਤਲ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਮੌਕੇ ਖ਼ੂਨ ਦੇ ਛਿੱਟੇ ਪਏ ਸਨ, ਪਰ ਬਾਅਦ 'ਚ ਆਪਣੇ ਕੱਪੜੇ ਇੱਕ ਟੋਆਂ ਪੁੱਟ ਕੇ ਉਸ 'ਚ ਦਬਾ ਦਿੱਤੇ। ਮ੍ਰਿਤਕਾਂ ਅਤੇ ਉਸ ਦੀ ਧੀ ਦੇ ਕੱਤਲ ਮਾਮਲੇ 'ਚ ਪੁਲਿਸ ਨੇ ਜੱਦ ਤਫ਼ਤੀਸ਼ ਨੂੰ ਸ਼ੁਰੂ ਕੀਤਾ ਤਾਂ ਪੁਲਿਸ ਦੇ ਹੱਥ ਅਜਿਹਾ ਕੋਈ ਸੁਰਾਗ ਨਹੀਂ ਲੱਗਿਆਂ ਜਿਸਤੋਂ ਕੁਛ ਸੁਰਾਗ ਮਿਲੇ ਕਿ ਆਖ਼ਰ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਕਿਸ ਦਾ ਹੱਥ ਹੈ। ਐਸ.ਐਸ.ਪੀ ਮੁਤਾਬਿਕ ਜੱਦ ਤਫ਼ਤੀਸ਼ ਚਾਰੇ ਪਾਸੇ ਘੁੰਮ ਕੇ ਵਾਪਸ ਘਟਨਾ ਵਾਲੀ ਥਾਂ 'ਤੇ ਹੀ ਪਹੁੰਚ ਗਈ ਤਾਂ ਪੁਲਿਸ ਨੂੰ ਮਨਜੀਤ ਉਰਫ਼ ਮੰਨੂ 'ਤੇ ਸ਼ੱਕ ਹੋਇਆ। ਪੁਲਿਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰਾ ਸੱਚ ਹੀ ਖੋਲ੍ਹ ਦਿੱਤਾ, ਜਿਸ ਨੂੰ ਸੁੰਨ ਕੇ ਪੁਲਿਸ ਵੀ ਹੈਰਾਨ ਰਹਿ ਗਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ 'ਚ ਮੁਲਜ਼ਮ ਨੇ ਦੱਸੀਆਂ ਕਿ ਉਸ ਨੇ ਗੁਆਂਢੀਆਂ ਤੋਂ ਕੱਸੀ ਲਿਆ ਕੇ ਅੱਧੇ ਘੰਟੇ ਵਿੱਚ ਹੀ ਮਾਂ-ਭੈਣ ਨੂੰ ਮੌਤ ਦੇ ਘਾਟ ਉਤਾਰ ਕੇ ਕੱਸੀ ਨੂੰ ਧੋ ਕੇ ਵਾਪਸ ਰੱਖ ਦਿੱਤਾ।

ਐਸ.ਐਸ.ਪੀ ਨੇ ਦੱਸਿਆ ਕਿ ਥਾਣਾ ਅਮੀਰਖਾਸ ਦੇ ਮੁੱਖੀ ਇਕਬਾਲ ਸਿੰਘ ਨੇ ਮਨਜੀਤ ਸਿੰਘ ਪੁੱਤਰ ਗੁਰਚਰਨ ਨੂੰ ਗਿਰਫਤਾਰ ਕੀਤਾ ਅਤੇ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ, ਜਿੱਥੇ ਪੁਲਿਸ ਵੱਲੋਂ ਧਾਰਾ 27, ਐਵੀਡੈਂਸ ਐਕਟ  ਦੇ ਤਹਿਤ ਕੱਸੀ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਵੱਲੋਂ ਹੱਤਿਆ ਕਰਨ ਦੇ ਸਮੇਂ ਪਾਈ ਹੋਈ ਟੀ ਸ਼ਰਟ ਅਤੇ ਕੈਪਰੀ, ਜੋਕਿ ਖ਼ੂਨ ਨਾਲ ਲਿੱਬੜੀ ਹੋਈ ਸੀ ਅਤੇ ਅੱਧ ਸੜੇ ਹੋਏ ਸਨ ਨੂੰ ਘਰ ਦੇ ਨਲਕੇ ਨੇੜੇ ਟੋਏ ਚੋਂ ਬਰਾਮਦ ਕਰ ਲਏ ਹਨ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਅਧੀਨ ਧਾਰਾ 302  ਦੇ ਤਹਿਤ ਮਾਮਲਾ ਦਰਜ ਕਰਕੇ ਅਗੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।