ਬੈਂਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ

Last Updated: Jun 13 2018 17:23

ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਮੱਖੂ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਮੱਖੂ ਦੇ ਮੈਨੇਜਰ ਅਭਿਨਮ ਮਲਿਕ ਅਤੇ ਫੀਲਡ ਅਫ਼ਸਰ ਸਤਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਬੈਂਕ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਜਿਨ੍ਹਾਂ ਕਿਸਾਨਾਂ ਨੇ ਬੈਂਕ 'ਚ ਲਿਮਟਾਂ ਬਣਾਈਆਂ ਹਨ, ਉਹ ਸਾਲ 'ਚ ਇੱਕ ਵਾਰ ਲਿਮਟ ਪੂਰੀ ਤਰ੍ਹਾਂ ਜਮਾਂ ਕਰਵਾਉਣ ਤਾਂ ਜੋ ਕਿਸਾਨਾਂ ਨੂੰ ਭਾਰਤ ਸਰਕਾਰ ਦੁਆਰਾ ਦਿੱਤੀ ਜਾ ਰਹੀ 3 ਫੀਸਦ ਵਿਆਜ ਤੋਂ ਛੋਟ ਮਿਲ ਸਕੇ। ਇਸ ਮੌਕੇ ਮੀਟਿੰਗ ਵਿੱਚ ਹੈੱਡ ਖਜਾਨਚੀ ਮਨਜੀਤ ਸਿੰਘ, ਕਲਰਕ ਪ੍ਰਵੀਨ ਕੁਮਾਰ, ਗੌਰਵ ਅਰੋੜਾ, ਕਿਸਾਨ ਦਿਲਬਾਗ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਜੋਗਾ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।