Loading the player...

ਕਠੁਆ ਬਲਾਤਕਾਰ ਮਾਮਲੇ 'ਚ ਗਵਾਹਾਂ ਦੀ ਹੋਈ ਪੇਸ਼ੀ

Last Updated: Jun 12 2018 19:28

ਪਠਾਨਕੋਟ ਵਿਖੇ ਚੱਲ ਰਹੇ ਕਠੁਆ ਬਲਾਤਕਾਰ ਅਤੇ ਕਤਲ ਮਾਮਲੇ 'ਚ 31 ਮਈ ਤੋਂ ਲਗਾਤਾਰ ਰੋਜਾਨਾ ਕੋਰਟ ਵਿੱਚ ਆਰੋਪੀਆਂ ਦੀ ਪੇਸ਼ੀ ਹੋ ਰਹੀ ਹੈ ਅਤੇ ਹੁਣ ਪੀੜਿਤ ਪੱਖ ਵੱਲੋਂ ਗਵਾਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੂੰ ਬਚਾਵ ਪੱਖ ਦੇ ਵਕੀਲਾਂ ਵੱਲੋਂ ਕਰਾਸ ਐਗਜ਼ਾਮਿਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਮਿਤੀ 8 ਜੂਨ ਨੂੰ ਬਚਾਵ ਪੱਖ ਵੱਲੋਂ ਪਠਾਨਕੋਟ ਪੇਸ਼ੀ ਲਈ ਆ ਰਹੇ 7 ਆਰੋਪੀਆਂ ਵਿੱਚੋਂ ਇੱਕ ਦੇ ਨਾਬਾਲਗ ਹੋਣ ਦੀ ਅਪੀਲ ਕੀਤੀ ਗਈ ਸੀ ਜਿਸ ਉੱਤੇ ਵੀ ਅੱਜ ਫੈਸਲਾ ਆਇਆ ਹੈ।

ਕੇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਨਿਊਜ਼ਨੰਬਰ ਦੀ ਟੀਮ ਵੱਲੋਂ ਕੇਸ ਨਾਲ ਸਬੰਧਤ ਹਰ ਜਾਣਕਾਰੀ ਆਪਣੇ ਸਰੋਤਿਆਂ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਇਸੇ ਦੇ ਚਲਦੇ ਜਦ ਨਿਊਜ਼ਨੰਬਰ ਦੀ ਟੀਮ ਨੇ ਬਚਾਵ ਪੱਖ ਦੇ ਵਕੀਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਿਤ ਪੱਖ ਵੱਲੋਂ ਗਵਾਹਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੂੰ ਸਾਡੇ ਵੱਲੋਂ ਕਰਾਸ ਐਗਜ਼ਾਮਿਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਡੇ ਵੱਲੋਂ ਸੱਤਾਂ ਵਿੱਚੋਂ ਇੱਕ ਆਰੋਪੀ ਦੇ ਨਾਬਾਲਗ ਹੋਣ ਦੀ ਅਪੀਲ ਕੀਤੀ ਗਈ ਸੀ ਜਿਸਦੇ ਚਲਦੇ ਸਾਡੇ ਵੱਲੋਂ ਸਾਰੇ ਕਾਗਜ ਜਮਾਂ ਕਰਵਾ ਦਿੱਤੇ ਗਏ ਹਨ ਅਤੇ ਪੀੜਿਤ ਪੱਖ ਦੇ ਕਹਿਣ ਤੇ ਅਦਾਲਤ ਵੱਲੋਂ ਆਰੋਪੀ ਦਾ ਮੈਡੀਕਲ ਕਰਵਾਉਣ ਲਈ ਕਿਹਾ ਗਿਆ ਹੈ। ਜਿਸਦਾ ਮੈਡੀਕਲ ਕਰਵਾਕੇ ਰਿਪੋਰਟ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।