Loading the player...

ਪੁਲਿਸ ਮੁਲਾਜਮ ਦੀ ਸਰਵਿਸ ਗਨ ਤੋਂ ਚੱਲੀ ਗੋਲੀ (ਨਿਊਜ਼ਨੰਬਰ ਖ਼ਾਸ ਖ਼ਬਰ)

Sukhjinder Kumar
Last Updated: Jun 12 2018 18:43

ਪਠਾਨਕੋਟ ਦੇ ਮਲਕਪੁਰ ਚੌਕ ਵਿਖੇ ਅੱਜ ਉਸ ਵੇਲੇ ਮਾਹੌਲ ਤਣਾਅ ਭਰਿਆ ਹੋ ਗਿਆ ਜਿਸ ਵੇਲੇ ਚੈੱਕ ਪੋਸਟ ਨੇੜੇ ਪੁਲਿਸ ਮੁਲਾਜਮ ਦੀ ਸਰਵਿਸ ਗਨ ਤੋਂ ਗਲਤੀ ਨਾਲ ਗੋਲੀ ਚੱਲਣ ਨਾਲ ਔਰਤ ਜਖਮੀ ਹੋ ਗਈ। ਜਖਮੀ ਔਰਤ ਨੂੰ ਸਥਾਨਕ ਲੋਕਾਂ ਨੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਜਿੱਥੇ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਸਾਰੇ ਮਾਮਲੇ ਤੋਂ ਬਚਦੀ ਹੋਈ ਨਜਰ ਆ ਰਹੀ ਹੈ।

ਇਸ ਸਬੰਧੀ ਜਦ ਨਿਊਜ਼ਨੰਬਰ ਦੀ ਟੀਮ ਨੇ ਪ੍ਰਤੱਖ ਦਰਸ਼ੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਥੇ ਖੜੇ ਸੀ, ਪੁਲਿਸ ਮੁਲਾਜਮ ਵੀ ਇੱਥੇ ਹੀ ਬੈਠਿਆ ਹੋਇਆ ਸੀ। ਕੁਝ ਦੇਰ ਮਗਰੋਂ ਪੁਲਿਸ ਵਾਲੇ ਦੀ ਸਰਵਿਸ ਗਨ ਤੋਂ ਗੋਲੀ ਚੱਲ ਗਈ ਜੋਕਿ 2 ਗਿਲਾਸਾਂ ਨੂੰ ਚੀਰਦੀ ਹੋਈ ਰੋਟੀ ਖਾ ਰਹੀ ਇੱਕ ਔਰਤ ਦੇ ਜਾ ਵੱਜੀ। ਜਿਸਨੂੰ ਲੋਕਾਂ ਨੇ ਨਿੱਜੀ ਹਸਪਤਾਲਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਹੈ।