ਅਣਪਛਾਤੇ ਪਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ!

Last Updated: Jun 04 2018 12:59

ਨਿਊ ਅੰਮ੍ਰਿਤਸਰ ਪੁਲਿਸ ਚੌਂਕੀ ਕੋਲੋਂ ਇੱਕ ਅਣਪਛਾਤੇ ਪਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ ਹੋਈ। ਬਰਾਮਦ ਹੋਈ ਲਾਸ਼ ਕਿਸੇ 23-24 ਕੁ ਸਾਲਾਂ ਦੇ ਨੌਜਵਾਨ ਦੀ ਹੈ, ਜਿਸ ਦੀ ਕਿ ਮੌਤ ਦੇ ਕਾਰਨਾਂ ਬਾਰੇ ਫ਼ਿਲਹਾਲ ਕੁਝ ਵੀ ਖ਼ੁਲਾਸਾ ਨਹੀਂ ਸੀ ਹੋ ਸਕਿਆ। ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ, ਜਿਸ ਨੇ ਕਿ ਲਾਸ਼ ਦਾ ਪੰਚਨਾਮਾ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾ ਦਿੱਤਾ ਹੈ। 

ਪੁਲਿਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਰਮੇਸ਼ ਕੁਮਾਰ ਨੇ ਲਾਸ਼ ਦੀ ਬਰਾਮਦਗੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੇ ਪਾਏ ਹੋਏ ਕੱਪੜਿਆਂ ਅਤੇ ਕੋਲ ਪਏ ਹੋਏ ਸਮਾਨ ਦੀ ਤਲਾਸ਼ੀ ਦੇ ਦੌਰਾਨ ਅਜਿਹਾ ਕੋਈ ਵੀ ਦਸਤਾਵੇਜ਼ ਜਾਂ ਪਹਿਚਾਣ ਪੱਤਰ ਨਹੀਂ ਮਿਲਿਆ ਜਿਸ ਦੇ ਚਲਦਿਆਂ ਉਸ ਦੀ ਕੋਈ ਪਹਿਚਾਣ ਹੋ ਸਕੇ। ਲਿਹਾਜ਼ਾ ਪੁਲਿਸ ਨੇ ਲਾਸ਼ ਨੂੰ ਅਗਲੇ 72 ਘੰਟੇ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਹੀ ਰਖਵਾ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਗਰ ਕੋਈ ਵਾਰਸ ਮਿਲਿਆ ਤਾਂ ਠੀਕ ਹੈ ਵਰਨਾਂ ਉਸ ਦਾ ਸਰਕਾਰੀ ਖ਼ਰਚੇ 'ਤੇ ਸੰਸਕਾਰ ਕਰ ਦਿੱਤਾ ਜਾਵੇਗਾ।