Loading the player...

ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਪਹੁੰਚੇ ਪਠਾਨਕੋਟ

Last Updated: May 28 2018 12:12

ਸੂਬੇ 'ਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਅਦ ਵਿਰੋਧੀ ਧਿਰ ਸਰਕਾਰ ਖ਼ਿਲਾਫ਼ ਕਿਸੇ ਵੀ ਮੁੱਦੇ ਨੂੰ ਪਖਵਾਂ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਸਰਕਾਰੀ ਦਾਇਰੇ ਵਿੱਚ ਲਿਆਉਣ ਤੇ ਹੋਏ ਵਿਵਾਦ ਤੋਂ ਵੇਖਣ ਨੂੰ ਮਿਲੀ। ਜਿਸਦੇ ਬਾਅਦ ਸਰਕਾਰ ਦੇ ਇਸ ਫੈਸਲੇ ਤੇ ਵਿਰੋਧੀ ਧਿਰ ਨੇ ਕਈ ਸਵਾਲ ਚੁੱਕੇ ਸਨ। ਜਿਸਦੇ ਬਾਅਦ ਸਿੱਧੂ ਦੀ ਪਤਨੀ ਅਤੇ ਪੁੱਤਰ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ ਅਤੇ ਹੁਣ ਇਨ੍ਹਾਂ ਅਸਤੀਫਿਆਂ ਨੂੰ ਲੈ ਕੇ ਭਾਜਪਾ ਆਪਣੀ ਪਿੱਠ ਥਾਪੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਅਤੇ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਵਿਖੇ ਜਿੱਥੇ ਵਿਰੋਧੀ ਧਿਰ ਭਾਜਪਾ ਦੇ ਆਗੂ ਸ਼ਵੇਤ ਮਲਿਕ ਨੇ ਪਾਰਟੀ ਪ੍ਰੋਗਰਾਮ ਦੌਰਾਨ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਹੱਥੀਂ ਲਿਆ।

ਪੱਤਰਕਾਰਾਂ ਨਾਲ ਗੱਲ ਕਰਦੇ ਮਲਿਕ ਨੇ ਕਿਹਾ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਪੁੱਤਰ ਦਾ ਅਸਤੀਫਾ ਲੋਕਾਂ ਦੀ ਅਤੇ ਭਾਜਪਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਤਾ 'ਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਘਰ-ਘਰ ਨੌਕਰੀ ਦੇਵਾਂਗੇ ਪਰ ਇਹ ਨਹੀਂ ਕਿਹਾ ਸੀ ਕਿ ਸਿਰਫ ਆਪਣੇ ਮੰਤਰੀਆਂ ਦੇ ਘਰ ਹੀ ਨੌਕਰੀ ਦੇਵਾਂਗੇ। ਉਨ੍ਹਾਂ ਕਿਹਾ ਕਿ ਜਨਤਾ ਦੀ ਅਵਾਜ਼ ਨੂੰ ਭਾਜਪਾ ਨੇ ਬੁਲੰਦ ਕੀਤਾ ਸੀ। ਜਿਸਦੇ ਬਾਅਦ ਮੰਤਰੀ ਦੀ ਪਤਨੀ ਅਤੇ ਪੁੱਤਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ।

ਚੱਡਾ ਸ਼ੂਗਰ ਮਿਲ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਮਿਲ ਦਾ ਪਾਣੀ ਬਿਆਸ ਦਰਿਆ ਵਿੱਚ ਗਿਆ ਸੀ ਉਹ ਮਿਲ ਕਾਂਗਰਸ ਦੇ ਸਮਰਥਕ ਪਰਿਵਾਰ ਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅਜਿਹਾ ਗਲਤ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਸਖਤ ਕਾਰਵਾਈ ਹੋਵੇ।