ਦਰਿਆ 'ਚ ਨਹਾਉਣ ਗਏ ਨੌਜਵਾਨ ਦੀ ਮਿਲੀ ਲਾਸ਼

Last Updated: May 27 2018 17:53

ਗਰਮੀ ਦੇ ਮੌਸਮ ਵਿੱਚ ਸੰਦੁੜੀ ਦੇ ਨੇੜੇ ਰਾਵੀ ਦਰਿਆ ਵਿਖੇ ਨਹਾਉਣ ਗਏ ਇੱਕ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੀ ਗਈ ਹੈ। ਮ੍ਰਿਤਕ ਸਤਨਾਮ ਸਿੰਘ ਵਾਸੀ ਰਾਣੀਪੁਰ ਢੀਂਗਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਸਿਵਲ ਹਸਪਤਾਲ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾ ਮ੍ਰਿਤ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

ਖੇਤੀਬਾੜੀ ਕਰਨ ਵਾਲੇ ਸਤਨਾਮ ਦੇ ਘਰ ਤੋਂ ਕਲਾ ਸੰਦੁੜੀ ਦੇ ਨੇੜੇ ਰਾਵੀ ਦਰਿਆ ਵਿੱਚ ਨਹਾਉਣ ਦੇ ਲਈ ਗਿਆ ਸੀ। ਸਤਨਾਮ ਸਿੰਘ ਨੇ ਪਾਣੀ ਵਿੱਚ ਡੁਬਕੀ ਲਗਾਈ ਤਾਂ ਉਸ ਨੂੰ ਗੋਤੇ ਲੱਗ ਗਏ। ਕੁਝ ਦੇਰ ਬਾਅਦ ਸਤਨਾਮ ਦੀ ਮ੍ਰਿਤਕ ਦੇਹ ਪਾਣੀ ਵਿੱਚ ਤੈਰਦੀ ਮਿਲੀ। ਉੱਥੇ ਨ੍ਹਾ ਰਹੇ ਲੋਕਾਂ ਨੇ ਇਸ ਦੀ ਸੂਚਨਾ ਸ਼ਾਹਪੁਰਕੰਡੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੇ ਮੌਕੇ ਉੱਤੇ ਪਹੁੰਚੀ ਸ਼ਾਹਪੁਰਕੰਡੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਦਰਿਆ ਤੋਂ ਬਾਹਰ ਕੰਡਿਆ। ਪੁਲਿਸ ਦੀ ਜਾਂਚ ਵਿੱਚ ਮ੍ਰਿਤਕ ਸਤਨਾਮ ਰਾਣੀਪੁਰ ਢੀਂਗਾਂ ਦਾ ਰਹਿਣ ਵਾਲਾ ਨਿਕਲਿਆ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਸਿਵਲ ਹਸਪਤਾਲ ਵਿਖੇ ਪਹੁੰਚੇ। ਸਤਨਾਮ ਪਹਿਲੇ ਗੁਜਰਾਤ ਵਿਖੇ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਹੁਣ ਮੌਜੂਦਾ ਸਮੇਂ ਵਿੱਚ ਘਰ ਵਿਖੇ ਹੀ ਖੇਤੀਬਾੜੀ ਕਰ ਰਿਹਾ ਸੀ। 

ਮਾਮਲੇ ਦੀ ਜਾਂਚ ਕਰ ਰਹੇ ਸ਼ਾਹਪੁਰਕੰਡੀ ਥਾਣੇ ਦੇ ਏ.ਐਸ.ਆਈ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਉੱਤੇ ਕਾਰਵਾਈ ਕਰ ਸਿਵਲ ਹਸਪਤਾਲ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਰਾਵੀ ਦਰਿਆ ਵਿੱਚ ਨਹਾਉਣ ਤੋਂ ਮਨਾ ਕੀਤਾ ਗਿਆ ਸੀ ਪਰ ਲੋਕ ਗਰਮੀ ਦੇ ਮੌਸਮ ਵਿੱਚ ਦਰਿਆ ਅਤੇ ਨਹਿਰਾਂ ਵਿਖੇ ਨਹਾਉਣ ਜਾਂਦੇ ਹਨ ਜਿਸ ਨਾਲ ਇਹ ਘਟਨਾਵਾਂ ਹੁੰਦਿਆਂ ਹਨ।