ਸਰਕਾਰੀ ਮੋਡਲ ਸਕੂਲ ਸ਼ਾਹਪੁਰ ਕੰਢੀ ਵਿਖੇ ਮਨਾਇਆ ਗਿਆ ਡੇਂਗੂ ਦਿਹਾੜਾ

Last Updated: May 17 2018 20:42

ਸਰਕਾਰੀ ਮੋਡਲ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਸਿਵਲ ਸਰਜਨ ਡਾਕਟਰ ਨੈਣਾ ਸਲਾਥੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਰ.ਐਸ.ਡੀ ਹਸਪਤਾਲ ਵਿਖੇ ਐਸ.ਐਮ.ਓ ਡਾਕਟਰ ਅਨੀਤਾ ਪ੍ਰਕਾਸ਼ ਦੀ ਅਗਵਾਈ ਵਿੱਚ ਨੈਸ਼ਨਲ ਡੇਂਗੂ ਦਿਹਾੜੇ ਮੌਕੇ ਡੇਂਗੂ ਦੀ ਰੋਕਥਾਮ ਦੇ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਵਿੱਚ ਸਕੂਲ ਦੇ ਬੱਚਿਆਂ ਨੇ ਡੇਂਗੂ ਦੀ ਰੋਕਥਾਮ ਅਤੇ ਲੱਛਣਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਰੈਲੀ ਕੱਢੀ ਅਤੇ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ। ਸੈਮੀਨਾਰ ਵਿੱਚ ਐਸ.ਐਮ.ਓ ਡਾਕਟਰ ਅਨੀਤਾ ਪ੍ਰਕਾਸ਼ ਅਤੇ ਡਾਕਟਰ ਅਕਾਸ਼ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਡੇਂਗੂ ਦੇ ਲੱਛਣਾਂ ਬਾਰੇ ਅਤੇ ਉਸਦੇ ਬਚਾਅ ਬਾਰੇ ਜਾਣਕਾਰੀ ਦਿੱਤੀ।

ਐਸ.ਐਮ.ਓ ਅਨੀਤਾ ਪ੍ਰਕਾਸ਼ ਨੇ ਕਿਹਾ ਕਿ ਡੇਂਗੂ ਤੋਂ ਬਚਨ ਦੇ ਲਈ ਦੱਸੀ ਗਈ ਸਾਵਧਾਨੀਆਂ ਨੂੰ ਲੋਕ ਯਕੀਨੀ ਬਣਾਉਣ। ਜੇਕਰ ਕੋਈ ਵੀ ਡੇਂਗੂ ਦਾ ਮਰੀਜ ਪਾਇਆ ਜਾਂਦਾ ਹੈ ਤਾਂ ਉਹ ਸਰਕਾਰੀ ਹਸਪਤਾਲਾਂ ਵਿਖੇ ਮੁਫ਼ਤ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੁੱਖ ਇਲਾਜ ਇਸ ਤੋਂ ਬਚਾਅ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਇਸ ਤੋਂ ਬਚਾਅ ਦੇ ਨੁਖਤੇ ਜਰੂਰ ਅਪਣਾਉਣ ਤਾਂ ਜੋ ਜ਼ਿਲ੍ਹੇ ਵਿੱਚ ਪਿਛਲੇ ਸਾਲ ਦੀ ਤਰਾਂ ਡੇਂਗੂ ਨਾ ਫੈਲ ਸਕੇ।