ਮਹਿਲਾ ਨੇ ਰਾਜਿੰਦਰਾ ਹਸਪਤਾਲ ਪਹੁੰਚ ਕੇ ਕੀਤਾ ਹੰਗਾਮਾ, ਡਾਕਟਰਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

Last Updated: May 17 2018 20:34

ਰਾਜਿੰਦਰਾ ਹਸਪਤਾਲ ਹਰ ਥੋੜ੍ਹੇ ਦਿਨਾਂ ਬਾਅਦ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ਵਿੱਚ ਆ ਜਾਂਦਾ ਹੈ। ਅੱਜ ਹਸਪਤਾਲ 'ਚ ਫਿਰ ਇੱਕ ਮਹਿਲਾ ਵੱਲੋਂ ਖ਼ੁਦ ਨੂੰ ਦਾਖ਼ਲ ਕਰਵਾਉਣ ਲਈ ਹੰਗਾਮਾ ਕਰ ਦਿੱਤਾ ਗਿਆ। ਗੱਲ ਇਨ੍ਹੀਂ ਵੱਧ ਗਈ ਕਿ ਡਾਕਟਰਾਂ ਵੱਲੋਂ ਇਸ ਹੰਗਾਮੇ ਤੋਂ ਰਾਹਤ ਪਾਉਣ ਲਈ ਪੁਲਿਸ ਨੂੰ ਮਹਿਲਾ ਦੀ ਸ਼ਿਕਾਇਤ ਕਰਨੀ ਪਈ। ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਿਸ ਹਸਪਤਾਲ ਪਹੁੰਚੀ ਲੇਕਿਨ ਉਦੋਂ ਤੱਕ ਹੰਗਾਮਾ ਕਰਣ ਵਾਲੀ ਔਰਤ ਉੱਥੋਂ ਜਾ ਚੁੱਕੀ ਸੀ।

ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਹਸਪਤਾਲ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹੰਗਾਮਾ ਕਰਣ ਵਾਲੀ ਮਹਿਲਾ ਆਪਣੇ ਆਪ ਨੂੰ ਮਨੁੱਖੀ ਅਧਿਕਾਰ ਮੰਚ ਦੀ ਕੌਮੀ ਪ੍ਰਧਾਨ ਦੱਸ ਰਹੀ ਸੀ, ਪਰ ਉਸਨੂੰ ਉਸਦੀ ਸੰਸਥਾ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਡਾਕਟਰਾਂ ਅਨੁਸਾਰ ਮਹਿਲਾ ਨੇ ਤਿੰਨ ਵਾਰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋ ਕੇ ਬੱਚਾ ਵਿਭਾਗ, ਐਕਸਰੇ ਵਿਭਾਗ, ਮੇਨ ਓਪਰੇਸ਼ਨ ਥੀਏਟਰ ਵਿੱਚ ਤਾਇਨਾਤ ਡਾਕਟਰ ਸਾਹਿਬਾਨ ਤੇ ਸਟਾਫ਼ ਨਾਲ ਬਹਿਸਬਾਜੀ ਤੇ ਬਦਸਲੂਕੀ ਕਰਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਪੁਲਿਸ ਨੇ ਮੁਲਜ਼ਮ ਮਹਿਲਾ ਪਰਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪੰਜਾਬੀ ਬਾਗ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।