ਪ੍ਰਿੰਸੀਪਲ ਵੱਲੋਂ ਬੱਚੇ ਨੂੰ ਮਾਰਨ ਦੀ ਘਟਨਾ ਨੇ ਫੜਿਆ ਤੂਲ

Last Updated: May 17 2018 17:49

ਸਵੇਰੇ 10 ਮਿੰਟ ਦੇਰੀ ਦੇ ਨਾਲ ਸਕੂਲ ਪੁੱਜਣ ਤੇ 7ਵੀਂ ਜਮਾਤ ਦੇ ਵਿਦਿਆਰਥੀ ਮੋਹਿਤ ਨੂੰ ਡੰਡਿਆਂ ਨਾਲ ਮਾਰਨ ਦੇ ਮਾਮਲੇ ਵਿੱਚ ਪਰਿਵਾਰ ਨੇ ਮੁਹੱਲੇ ਦੇ ਲੋਕਾਂ ਨੂੰ ਨਾਲ ਲੈਕੇ ਮੋਡਲ ਟਾਊਨ ਸਥਿਤ ਕੇ.ਐਫ.ਸੀ ਸੀਨੀਅਰ ਸਕੈਂਡਰੀ ਸਕੂਲ ਦੇ ਬਾਹਰ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਕਰਨ ਅਤੇ ਉਸ ਨੂੰ ਸਸਪੈਂਡ ਕਰਨ ਦੀ ਮੰਗ ਰੱਖੀ ਹੈ। ਮਾਂ ਆਸ਼ਾ ਦਾ ਆਰੋਪ ਹੈ ਕਿ ਉਹ ਬੀਤੇ ਦਿਨੀਂ ਦੋਪਹਰ ਕੰਮ ਉੱਤੇ ਸੀ। ਉਸ ਦੇ ਬੇਟੇ ਮੋਹਿਤ ਦਾ ਫ਼ੋਨ ਆਇਆ ਕਿ ਉਸ ਨੂੰ ਸਕੂਲ ਵਿਖੇ ਬਹੁਤ ਮਾਰਿਆ ਗਿਆ ਹੈ। ਉਹ ਜਦੋਂ ਘਰ ਪਹੁੰਚੀ ਤਾਂ ਦੇਖਿਆ ਕਿ ਮੋਹਿਤ ਦਰਦ ਦੇ ਨਾਲ ਰੋ ਰਿਹਾ ਸੀ। ਮੋਹਿਤ ਦੀ ਪਿੱਠ ਅਤੇ ਲੱਕ ਦੇ ਹੇਠਾਂ ਲੱਤ ਉੱਤੇ ਸੱਟਾਂ ਦੇ ਭਾਰੀ ਨਿਸ਼ਾਨ ਸੀ। ਮੋਹਿਤ ਨੇ ਉਸ ਨੂੰ ਦੱਸਿਆ ਕਿ ਸਕੂਲ ਪ੍ਰਿੰਸੀਪਲ ਨੇ ਸਵੇਰੇ 10 ਮਿੰਟ ਲੇਟ ਪੁੱਜਣ ਉੱਤੇ ਡੰਡਿਆਂ ਦੇ ਨਾਲ ਉਸ ਨੂੰ ਮਾਰਿਆ ਹੈ। ਮੋਹਿਤ ਦੀ ਮਾਂ ਆਸ਼ਾ ਰਾਣੀ ਅਤੇ ਚਾਚਾ ਮੋਹਿੰਦਰ ਕੁਮਾਰ ਨੇ ਕਿਹਾ ਕਿ ਮੋਹਿਤ ਨੂੰ ਸਿਰਫ਼ 10 ਮਿੰਟ ਲੇਟ ਆਉਣ ਤੇ ਡੰਡਿਆਂ ਦੇ ਨਾਲ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸੇ ਦਿਨ ਮੋਹਿਤ ਦਾ ਮੈਡੀਕਲ ਕਰਵਾ ਥਾਣਾ ਡਿਵੀਜਨ ਨੰਬਰ 2 ਵਿਖੇ ਪ੍ਰਿੰਸੀਪਲ ਦੇ ਖਿਲਾਫ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਪ੍ਰਿੰਸੀਪਲ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਸ ਕਾਰਨ ਪੁਲਿਸ ਕੇ ਖਿਲਾਫ ਵੀ ਪਰਿਵਾਰ ਵਿੱਚ ਰੋਸ ਹੈ।

ਪਰਿਵਾਰ ਦਾ ਆਰੋਪ- ਸਟਾਫ਼ ਨੂੰ ਘਰ ਭੇਜਕੇ ਸਮਝੌਤੇ ਦਾ ਦਵਾਬ ਬਣਾ ਰਿਹਾ ਹੈ ਪ੍ਰਿੰਸੀਪਲ

ਪਰਿਵਾਰ ਦਾ ਆਰੋਪ ਹੈ ਕਿ ਪ੍ਰਿੰਸੀਪਲ ਆਪਣੇ ਸਕੂਲ ਨਹੀਂ ਆ ਰਿਹਾ, ਪਰ ਸਟਾਫ਼ ਅਤੇ ਹੋਰ ਲੋਕਾਂ ਨੂੰ ਘਰ ਭੇਜਕੇ ਰਾਜੀਨਾਮਾ ਕਰਨ ਦਾ ਦਵਾਬ ਬਣਾ ਰਿਹਾ ਹੈ। ਪਰਿਵਾਰ ਨੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਅਤੇ ਸਿੱਖਿਆ ਵਿਭਾਗ ਨੇ ਸਸਪੈਂਡ ਨਾ ਕੀਤਾ ਤੇ ਉਹ ਸਕੂਲ ਦੇ ਬਾਹਰ ਧਰਨਾ ਦੇਣਗੇ। ਹਾਲਾਂਕਿ ਉਸ ਦਿਨ ਸਕੂਲ ਦੇ ਪ੍ਰਿੰਸੀਪਲ ਵਰਿੰਦਰ ਕੁਮਾਰ ਨੇ ਕਿਹਾ ਸੀ ਕਿ ਸਕੂਲ ਲੱਗਣ ਦੇ ਬਾਅਦ ਲੇਟ ਆਉਣ ਵਾਲੇ ਬੱਚਿਆਂ ਨੂੰ ਉਹ ਸਮਝਾ ਰਹੇ ਸੀ। ਪਰ ਗਲਤੀ ਦੇ ਨਾਲ ਇੱਕ ਬੱਚੇ ਨੂੰ ਡੰਡਾ ਲੱਗ ਗਿਆ ਸੀ।