ਵਪਾਰ ਮੰਡਲ ਨੇ ਵਿਧਾਇਕ ਨਾਲ ਕੀਤੀ ਬੈਠਕ

Last Updated: May 16 2018 20:37

ਵਪਾਰ ਮੰਡਲ ਯੂਥ ਵਿੰਗ ਵੱਲੋਂ ਪ੍ਰਧਾਨ ਤਰੁਣ ਸੋਢੀ ਦੀ ਅਗਵਾਈ ਹੇਠ ਜਨਰਲ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਧਾਇਕ ਅਮਿਤ ਵਿਜ ਅਤੇ ਕਾਂਗਰਸੀ ਆਗੂ ਆਸ਼ੀਸ਼ ਵਿਜ ਬਤੌਰ ਮੁੱਖ ਮਹਿਮਾਨ ਪੁੱਜੇ। ਇਸਦੇ ਇਲਾਵਾ ਵਪਾਰ ਮੰਡਲ ਪਠਾਨਕੋਟ ਤੋਂ ਪ੍ਰਧਾਨ ਵੇਦ ਪ੍ਰਕਾਸ਼, ਚੇਅਰਮੈਨ ਭਾਰਤ ਮਹਾਜਨ, ਮਹਾਸਚਿਵ ਅਮਿਤ ਨਾਇਯਰ, ਕੈਸ਼ੀਅਰ ਰਾਜੇਹਸ ਪੂਰੀ,ਰਾਸ਼ਟਰੀ ਸੰਗਠਨ ਮੰਤਰੀ ਐਲ.ਆਰ ਸੋਢੀ ਸਮੇਤ ਯੁਵਾ ਵਪਾਰੀਆਂ ਨੇ ਵਿਧਾਇਕ ਅਮਿਤ ਵਿਜ ਨੂੰ ਦੱਸਿਆ ਕਿ ਪਠਾਨਕੋਟ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਇਸਦੇ ਇਲਾਵਾ ਸ਼ਹਿਰ ਵਿੱਚ ਬਿਊਟੀਫਿਕੇਸ਼ਨ ਦੇ ਲਈ ਪ੍ਰਸ਼ਾਸਨ ਕੋਈ ਕਰੜੇ ਕਦਮ ਨਹੀਂ ਚੁੱਕ ਰਿਹਾ ਹੈ। ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਿਗਮ ਅਵਾਰਾ ਪਸ਼ੂਆਂ ਨੂੰ ਸ਼ਹਿਰ ਦੇ ਕੇਟਲ ਪਾਉਂਡ ਵਿਖੇ ਸ਼ਿਫਟ ਕਰਨ ਨੂੰ ਲੈਕੇ ਗੰਭੀਰ ਨਹੀਂ ਹੈ। ਵਿਧਾਇਕ ਅਮਿਤ ਵਿਜ ਨੇ ਭਰੋਸਾ ਦਿੱਤਾ ਕਿ ਢਾਕੀ ਦੇ ਨੇੜੇ ਓਵਰ ਬ੍ਰਿਜ ਬਣਾਉਣ ਦੇ ਨਾਲ ਅਤੇ ਛੋਟੀ ਲਾਈਨ ਦੀ ਵਜ੍ਹਾ ਨਾਲ ਹੋ ਰਹੀ ਟ੍ਰੈਫਿਕ ਸਮੱਸਿਆ ਨੂੰ ਖਤਮ ਕਰਨ ਦੇ ਲਈ ਵਿਸ਼ੇਸ਼ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਪਸ਼ੂਆਂ ਨੂੰ ਸ਼ਿਫਟ ਕਰਨ ਅਤੇ ਬਿਊਟੀਫਿਕੇਸ਼ਨ ਦੇ ਲਈ ਉਹ ਕਮਿਸ਼ਨ ਅਤੇ ਡੀਸੀ ਦੇ ਨਾਲ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇੰਟਨੈੱਟ ਦੇ ਯੁਗ ਵਿੱਚ ਵਪਾਰੀ ਡਿਜੀਟਲਾਈਜੇਸ਼ਨ ਦੇ ਨਾਲ ਹੀ ਆਪਣੇ ਵਪਾਰ ਨੂੰ ਦੂਜੇ ਸ਼ਹਿਰ ਦੇ ਵਿੱਚ ਵੀ ਲੈਕੇ ਜਾਣ। ਵਿਧਾਇਕ ਨੇ ਕਿਹਾ ਕਿ ਨੌਜਵਾਨ ਵਪਾਰੀ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਵਪਾਰੀਆਂ ਦੇ ਲਈ ਬਣਾਈਆਂ ਜਾ ਰਹੀ ਯੋਜਨਾਵਾਂ ਨੂੰ ਲੈਕੇ ਅਪਡੇਟ ਰਹਿਣ। ਵਪਾਰ ਮੰਡਲ ਦੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ 20 ਮਈ ਨੂੰ ਕਰਵਾਏ ਜਾ ਰਹੇ ਸਲਾਨਾ ਇਜ਼ਲਾਸ ਦੀ ਜਾਣਕਾਰੀ ਦਿੱਤੀ।