ਮੁਆਵਜ਼ੇ ਦੇ ਨਾਮ 'ਤੇ ਪਾਵਰਕੌਮ ਨੇ ਕੀਤਾ ਕਿਸਾਨਾਂ ਨਾਲ ਕੋਝਾ ਮਜ਼ਾਕ

Last Updated: May 16 2018 19:28

ਪਾਵਰਕੌਮ ਦੀ ਅਣਗਹਿਲੀ ਕਾਰਨ ਲੰਘੇ ਸਾਲ ਪੰਜਾਬ ਵਿੱਚ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਸੀ। ਅੱਗ ਲੱਗਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਪੰਜਾਬ ਭਰ ਵਿੱਚ ਸੈਂਕੜੇ ਹੀ ਕਿਸਾਨਾਂ ਨੂੰ ਨਾ ਸਹਿਣਯੋਗ ਨੁਕਸਾਨ ਹੋਇਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੀ ਦਰਜ ਕੀਤਾ ਗਿਆ ਹੈ। ਪਾਵਰਕੌਮ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਖੜੀ ਫ਼ਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ, ਪਰ ਪਾਵਰਕੌਮ ਨੇ 8 ਹਜ਼ਾਰ ਪ੍ਰਤੀ ਏਕੜ ਹਰਜਾਨਾ ਦੇ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਕੇ ਉਨ੍ਹਾਂ ਦੀ ਗਰੀਬੀ ਅਤੇ ਮਜਬੂਰੀ ਦਾ ਖ਼ੂਬ ਮਜ਼ਾਕ ਉੜਾਇਆ ਹੈ। ਕਣਕ ਦੀ ਫ਼ਸਲ 'ਤੇ ਹੋਣ ਵਾਲਾ ਕੁੱਲ ਖਰਚਾ ਤੇ ਕਣਕ ਤੋਂ ਹੋਣ ਵਾਲੀ ਆਮਦਨ ਦਾ ਹਿਸਾਬ ਲਾਇਆ ਜਾਵੇ ਤਾਂ ਹਰ ਕਿਸਾਨ ਪ੍ਰਤੀ ਏਕੜ 35 ਤੋਂ 40 ਹਜ਼ਾਰ ਕਮਾਈ ਹੋਣ ਦੀ ਆਸ ਰੱਖ਼ਦਾ ਹੈ, ਪਰ ਇਸ ਦੇ ਬਦਲੇ ਪਾਵਰਕੌਮ ਨੇ ਮਹਿਜ਼ 8 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਮਹਿਜ ਖ਼ਾਨਾਪੂਰਤੀ ਕਰ ਦਿੱਤੀ ਹੈ।