ਭੇਦਭਰੇ ਹਲਾਤਾਂ 'ਚ ਨੌਜਵਾਨ ਦੀ ਮਿਲੀ ਲਾਸ਼

Last Updated: May 11 2018 16:14

ਸ਼ਹਿਰ ਦੇ ਨਾਲ ਲੱਗਦੇ ਮਨਵਾਲ ਵਿਖੇ ਇੱਟ-ਭੱਠੇ ਦੇ ਨੇੜੇ ਭੇਦਭਰੇ ਹਾਲਾਤਾਂ ਵਿੱਚ ਖੂਨ ਦੇ ਨਾਲ ਲੱਥਪੱਥ ਇੱਕ 24 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ਦੇ ਬਾਅਦ ਡੀ.ਐਸ.ਪੀ ਧਾਰਕਲਾਂ ਕੁਲਦੀਪ ਸਿੰਘ ਅਤੇ ਸ਼ਾਹਪੁਰਕੰਡੀ ਪੁਲਿਸ ਦੇ ਥਾਣਾ ਮੁਖੀ ਦਲਵਿੰਦਰ ਸ਼ਰਮਾ ਪੁਲਿਸ ਟੀਮ ਦੇ ਨਾਲ ਪੁੱਜੇ। ਨੌਜਵਾਨ ਦੇ ਸਿਰ ਅਤੇ ਮੱਥੇ ਤੋਂ ਖੂਨ ਨਿਕਲ ਰਿਹਾ ਸੀ। ਲਾਸ਼ ਦੀ ਪਹਿਚਾਣ ਨਹੀਂ ਹੋ ਪਾਈ ਹੈ। ਪੁਲਿਸ ਨੇ ਲਾਸ਼ ਨੂੰ ਪਹਿਚਾਣ ਦੇ ਲਈ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਖੇ 72 ਘੰਟੇ ਦੇ ਲਈ ਰਖਵਾ ਦਿੱਤਾ ਹੈ। ਨੌਜਵਾਨ ਦਾ ਕਤਲ ਹੋਇਆ ਹੈ ਜਾਂ ਫਿਰ ਕੋਈ ਹੋਰ ਘਟਨਾ ਉਸ ਨਾਲ ਵਾਪਰੀ ਹੈ ਇਸਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਥਾਣਾ ਮੁਖੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਮਨਵਾਲ ਵਿਖੇ ਇੱਟਾਂ ਦੇ ਭੱਠੇ ਉੱਤੇ ਕੰਮ ਕਰਨ ਵਾਲੇ ਲੋਕਾਂ ਨੇ ਸਵੇਰੇ ਸਾਢੇ 4 ਵਜੇ ਭੱਠਾ ਮਾਲਿਕ ਰਾਜ ਕੁਮਾਰ ਨੂੰ ਫੋਨ ਕਰ ਦੱਸਿਆ ਕਿ ਭੱਠੇ ਦੇ ਨੇੜੇ ਨੌਜਵਾਨ ਦੀ ਲਾਸ਼ ਪਈ ਹੈ। ਭੱਠਾ ਮਾਲਿਕ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸਦੇ ਬਾਅਦ ਉਹ ਅਤੇ ਡੀ.ਐਸ.ਪੀ ਕੁਲਦੀਪ ਸਿੰਘ ਘਟਨਾ ਵਾਲੀ ਥਾਂ ਤੇ ਪਹੁੰਚੇ। ਮ੍ਰਿਤਕ ਦੇ ਸਿਰ ਅਤੇ ਮੱਥੇ ਤੇ ਸੱਟਾਂ ਨੂੰ ਛੱਡ ਕੇ ਸਰੀਰ ਉੱਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਹੈ।