ਰੇਲਵੇ ਸਟੇਸ਼ਨ ਨੇੜੇ ਮਿਲੀ ਔਰਤ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

Last Updated: May 08 2018 11:12

ਉਪਮੰਡਲ ਅਬੋਹਰ ਦੇ ਪਿੰਡ ਪੰਜ ਕੋਸ਼ੀ ਦੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਔਰਤ ਦੀ ਲਾਸ਼ ਮਿਲੀ ਹੈ, ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਔਰਤ ਵੱਲੋਂ ਚਲਦੀ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜਾਣ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪੰਜ ਕੋਸ਼ੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲ ਪਟਰੀ 'ਤੇ ਇੱਕ ਔਰਤ ਦੀ ਲਾਸ਼ ਹੋਣ ਦੀ ਸੂਚਨਾ ਸਬੰਧਿਤ ਪੁਲਿਸ ਥਾਣਾ ਨੂੰ ਦਿੱਤੀ ਗਈ, ਮੌਕੇ 'ਤੇ ਪਹੁੰਚੇ ਏ.ਐਸ.ਆਈ ਬਲਜਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜਿਆ। ਮ੍ਰਿਤਕਾ ਦੀ ਪਹਿਚਾਣ ਨੀਰਜ ਕੁਮਾਰੀ ਦੇ ਨਾਂ ਵੱਜੋ ਹੋਈ ਹੈ। ਮੁਲ ਰੂਪ ਤੋਂ ਯੂ.ਪੀ ਦੇ ਜ਼ਿਲ੍ਹਾ ਅਰਇਆ ਵਾਸੀ ਜਗਦੀਸ਼ ਕੁਮਾਰ ਪਿੰਡ ਪੰਜ ਕੋਸ਼ੀ ਦੀ ਹੀ ਇੱਕ ਢਾਣੀ 'ਤੇ ਕਈ ਸਾਲਾਂ ਤੋਂ ਮਾਲੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਬੇਟੀ ਨੀਰਜ ਕੁਮਾਰੀ ਵੀ ਉਸ ਦੇ ਨਾਲ ਹੀ ਢਾਣੀ 'ਤੇ ਹੀ ਰਹਿੰਦੀ ਸੀ। ਪੁਲਿਸ ਦਾਅਵੇ ਅਨੁਸਾਰ ਮ੍ਰਿਤਕਾਂ ਦੇ ਪਿਤਾ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਆਪਣੇ ਸਿਰ ਦਰਦ ਦੀ ਬਿਮਾਰੀ ਕਰਕੇ ਪਰੇਸ਼ਾਨ ਰਹਿੰਦੀ ਸੀ 'ਤੇ ਉਸ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਕਾਰਨ ਵੀ ਉਸ ਦੀ ਇਹ ਮਾਨਸਿਕ ਪਰੇਸ਼ਾਨੀ ਹੀ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਜਾਰੀ ਹੈ ਅਤੇ ਫ਼ਿਲਹਾਲ ਉਨ੍ਹਾਂ ਵੱਲੋਂ ਮ੍ਰਿਤਕਾਂ ਦੇ ਪਿਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।