Loading the player...

ਤਨਖਾਹ ਘਟਾਉਣ ਦੇ ਵਿਰੋਧ 'ਚ ਅਧਿਆਪਕ ਯੂਨੀਅਨਾਂ ਨੇ ਕੀਤਾ ਰੋਸ ਪ੍ਰਦਰਸ਼ਨ

Last Updated: Mar 14 2018 21:27

ਅੱਜ ਫਾਜ਼ਿਲਕਾ ਵਿੱਚ ਐਸਐਸਏ ਅਤੇ ਰਮਸਾ ਅਧਿਆਪਕ ਯੂਨੀਅਨਾਂ ਨੇ ਡੀਸੀ ਦਫਤਰ ਦਾ ਘਿਰਾਓ ਕੀਤਾ। ਇਸਦੇ ਨਾਲ ਹੀ ਉਨ੍ਹਾਂ ਕਈ ਘੰਟੇ ਨੈਸ਼ਨਲ ਹਾਈਵੇ ਜਾਮ ਕਰਕੇ ਆਪਣੀਆਂ ਮੰਗਾ ਸਬੰਧੀ ਡੀਸੀ ਈਸ਼ਾ ਕਾਲੀਆ ਤੇ ਪੰਜਾਬ ਸਰਕਾਰ ਜੰਮ ਕੇ ਨਾਰੇਬਾਜੀ ਕਰਦਿਆਂ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਸਾਡੇ ਅਧਿਆਪਕ ਸਾਥੀਆਂ ਨੂੰ ਪੱਕਾ ਕਰਨ ਦੀ ਬਜਾਏ ਪੱਕੇ ਲਗੇ ਹੋਏ ਅਧਿਆਪਕਾਂ ਦੀ ਤਨਖਾਹ ਵਿੱਚ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਅਧਿਆਪਕ ਵਰਗ ਨੂੰ ਕਿਸੇ ਕੀਮਤ ਵਿੱਚ ਵੀ ਮੰਜੂਰ ਨਹੀਂ ਹੋਵੇਗਾ। ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ 'ਚ ਲੁਧਿਆਣਾ ਵਿੱਚ 25 ਤੋਂ 30 ਹਜਾਰ ਅਧਿਆਪਕਾਂ ਦੇ ਇਕੱਠ ਨਾਲ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅਧਿਆਪਕਾਂ ਨੇ ਕਿਹਾ ਕਿ ਪਹਿਲਾਂ ਦਿੱਤੀ ਜਾਣ ਵਾਲੀ ਤਨਖਾਹ ਵਿੱਚ ਵੀ ਉਨ੍ਹਾਂ ਲਈ ਪਰਿਵਾਰ ਚਲਾਉਣਾ ਮੁਸ਼ਕਲ ਸੀ ਅਤੇ ਹੁਣ 10,300 ਰੁਪਏ ਵਿੱਚ ਉਨ੍ਹਾਂ ਦੇ ਚੁੱਲ੍ਹੇ ਬੰਦ ਹੋ ਜਾਣਗੇ, ਜੋ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਚ ਬਰਦਾਸ਼ ਨਹੀਂ ਹੋਵੇਗਾ।