ਮੂੰਹ ਖੁਰ ਦੀ ਰੋਕਥਾਮ ਲਈ ਸਰਕਾਰ ਲਗਾਉਣ ਲੱਗੀ ਪਸ਼ੂਆਂ ਨੂੰ ਟੀਕੇ

Last Updated: Mar 14 2018 20:09

ਪਸ਼ੂਆਂ ਵਿੱਚ ਮੂੰਹ ਖ਼ੁਰ ਦੀ ਬਿਮਾਰੀ ਨਾ ਫ਼ੈਲੇ, ਇਸ ਲਈ ਸਰਕਾਰ ਨੇ ਦੁਧਾਰੂ ਅਤੇ ਹੋਰ ਪਸ਼ੂਆਂ ਦਾ ਟੀਕਾਕਰਨ ਕਰਨ ਦਾ ਫ਼ੈਸਲਾ ਕੀਤਾ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਐਚ.ਐਮ. ਵਾਲੀਆ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਚਲਾਈ ਗਈ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਦੀ ਸਕੀਮ ਅਧੀਨ ਹਰ 6 ਮਹੀਨੇ ਦੇ ਵਕਫੇ ਬਾਅਦ ਮੂੰਹ ਖੁਰ ਦੀ ਬਿਮਾਰੀ ਦੇ ਬਚਾਓ ਲਈ ਟੀਕਾਕਰਨ ਕਰਨਾ ਲਾਜ਼ਮੀ ਹੈ। ਡਾਕਟਰ ਵਾਲੀਆ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਸਕੀਮ ਬਕਾਇਦਾ ਤੌਰ 'ਤੇ ਸ਼ੁਰੂ ਹੋ ਚੱਕੀ ਹੈ। ਜਿਸਦੇ ਤਹਿਤ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਘਰੋਂ ਘਰੀਂ ਜਾਕੇ ਉਨ੍ਹਾਂ ਦੇ ਪਸ਼ੂਆਂ ਦੇ ਮੂੰਹ ਖੁਰ ਦੇ ਮੁਫ਼ਤ ਟੀਕੇ ਲਗਾ ਰਹੇ ਹਨ। ਵਾਲੀਆ ਦਾ ਕਹਿਣਾ ਹੈ ਕਿ ਇਹ ਛੂਤ ਦੀ ਬਿਮਾਰੀ ਹੈ ਅਤੇ ਬਹੁਤ ਤੇਜੀ ਨਾਲ ਫੈਲਦੀ ਹੈ। ਇਸ ਲਈ ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿ ਵਿਭਾਗ ਨੂੰ ਸਹਿਯੋਗ ਦੇਣ, ਤਾਂ ਜੋ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ।