ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਅਗੁਆਈ ਹੇਠ ਭਾਜਪਾ ਵਕਰਕਰਾਂ ਨਾਲ ਕੀਤੀ ਬੈਠਕ

Last Updated: Mar 14 2018 19:25

ਸੂਬੇ ਵਿੱਚ ਕਾਂਗਰਸ ਸਰਕਾਰ ਹਰ ਮੌਰਚੇ 'ਤੇ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦਾ ਸਰਕਾਰ ਤੋਂ ਮੌਹ ਭੰਗ ਹੋ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਥੜਾ ਉਪਰਲਾ ਵਿੱਚ ਭਾਜਪਾ ਵਰਕਰਾਂ ਨਾਲ ਕੀਤੀ ਬੈਠਕ ਦੇ ਦੋਰਾਨ ਸਾਂਝੇ ਕੀਤੇ। ਬੈਠਕ ਵਿੱਚ ਕਾਂਗਰਸ ਸਰਕਾਰ ਦੀ ਪੋਲ ਖੋਲ ਰੈਲੀ ਸਬੰਧੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਰੇਤ ਬਜਰੀ ਦਾ ਜੋ ਖੇਲ ਚਲ ਰਿਹਾ ਹੈ, ਉਸ ਨਾਲ ਆਮ ਆਦਮੀ ਦਾ ਆਪਣਾ ਘਰ ਬਨਾਉਣ ਦਾ ਸੁਪਨਾ ਟੁੱਟ ਰਿਹਾ ਹੈ ਅਤੇ ਲੋਕ ਸਰਕਾਰ ਦੀ ਕਾਰਜਸ਼ੈਲੀ ਦੇ ਪ੍ਰਤੀ ਨਾਰਾਜ ਰਹੇ ਹਨ। ਕਰਮਚਾਰੀਆਂ ਨੂੰ ਸਮੇਂ 'ਤੇ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ, ਸੇਵਾ ਮੁੱਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਬਕਾਏ ਨਹੀਂ ਮਿਲ ਰਹੇ ਹਨ, ਕਰਮਚਾਰੀਆਂ ਨੂੰ ਡੀ.ਏ ਦੀ ਕਿਸਤਾਂ ਦੀ ਘੋਸ਼ਣਾ ਨਹੀਂ ਹੋ ਰਹੀ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਆਰਥਿਕ ਮੰਦੀ ਦਾ ਸ਼ਿਕਾਰ ਹੋਕੇ ਲੋਕਾਂ ਨੂੰ ਝੂਠੇ ਭਰੋਸੇ ਦੇ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਪੰਚਾਇਤਾਂ ਦੀ ਚੋਣਾਂ ਵੀ ਆਉਣ ਵਾਲੀਆਂ ਹਨ, ਇਸ ਲਈ ਹਰ ਵਰਕਰ ਬੂਥ ਪੱਧਰ 'ਤੇ ਆਪਣੀ ਤਿਆਰੀ ਕਰਕੇ ਫਿਰ ਤੋਂ ਭਾਜਪਾ ਸਮਰਥਕਾਂ ਨੂੰ ਚੋਣ ਜਿਤਾਉਣ ਦੇ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਕਰਨ ਦੀ ਬਜਾਏ ਉਲਟਾ ਬਿਲਜੀ ਯੁਨਿਟ ਮਹਿੰਗੀ ਕਰ ਦਿੱਤੀ ਗਈ ਹੈ, ਧਾਰ ਬਲਾਕ ਵਿੱਚ ਬਿਜਲੀ ਕਟਾਂ ਵਿੱਚ ਇਜਾਫਾ ਹੋ ਗਿਆ ਹੈ, ਪਾਣੀ ਬਿਲ ਵੀ ਮੰਹਿਗਾ ਕਰ ਦਿੱਤਾ ਹੈ ਅਤੇ ਘਰ-ਘਰ ਜਾ ਕੇ ਲੋਕਾਂ ਤੋਂ ਬਿਲ ਦੇ ਪੈਸੇ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਕੋਈ ਵੀ ਵਿਕਾਸ ਕਾਰਜ ਨਾ ਹੋਣ ਨੂੰ ਲੈਕੇ ਕਾਂਗਰਸ ਸਰਕਾਰ ਦੇ ਖਿਲਾਫ 18 ਮਾਰਚ ਨੂੰ ਜਲੰਧਰ ਵਿਖੇ ਪੋਲ ਖੋਲ ਰੋਸ ਰੈਲੀ ਕੱਡੀ ਜਾ ਰਹੀ ਹੈ।