ਮਨਪ੍ਰੀਤ ਬਾਦਲ ਦੇ ਪੁਤਲੇ ਨੂੰ ਸਿਵਿਆਂ ਦੀ ਚਿਖਾ 'ਤੇ ਰੱਖ ਫੂਕਿਆ ਆਂਗਣਵਾੜੀ ਵਰਕਰਾਂ ਨੇ

Last Updated: Mar 14 2018 19:32

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਅੱਜ ਪਿੰਡ ਥਾਂਦੇਵਾਲਾ ਦੇ ਸਮਸ਼ਾਨਘਾਟ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ ਗਿਆ। ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀਆਂ ਇਹ ਵਰਕਰਾਂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਸਨ। ਇਨ੍ਹਾਂ ਵਰਕਰਾਂ ਨੇ ਪਿੰਡ ਦੀ ਅਨਾਜ ਮੰਡੀ ਤੋਂ ਇਸ ਪੁਤਲੇ ਨੂੰ ਚੁੱਕ ਕੇ ਸਮਸ਼ਾਨਘਾਟ ਦੇ ਵਿੱਚ ਚਿਖਾ 'ਤੇ ਰੱਖ ਕੇ ਉਸਨੂੰ ਅੱਗ ਲਗਾਈ। ਇਸ ਮੌਕੇ ਇਨ੍ਹਾਂ ਵਰਕਰਾਂ ਵੱਲੋਂ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਇਨ੍ਹਾਂ ਵਰਕਰਾਂ ਨੇ ਐਤਵਾਰ 18 ਮਾਰਚ ਨੂੰ ਕਾਂਗਰਸੀ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।