ਬਾਗਬਾਨੀ ਖੇਤ ਦਿਵਸ ਅਤੇ ਗੋਸ਼ਟੀ 16 ਮਾਰਚ ਨੂੰ, ਜਾਖੜ ਹੋਣਗੇ ਮੁੱਖ ਮਹਿਮਾਨ

Last Updated: Mar 14 2018 12:51

ਸਿਟਰਸ ਅਸਟੇਟ ਅਬੋਹਰ ਵੱਲੋਂ 16 ਮਾਰਚ ਨੂੰ ਬਾਗਬਾਨੀ ਖੇਤ ਦਿਵਸ ਅਤੇ ਗੋਸ਼ਟੀ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੌਰਾਨ ਖੇਤਰੀ ਖੋਜ ਕੇਂਦਰ ਅਬੋਹਰ (ਸੀਡ ਫਾਰਮ) ਦੇ ਮਾਹਿਰਾਂ ਵੱਲੋਂ ਨਿੰਬੂ ਜਾਤੀ ਫਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਸਮਾਰੋਹ ਵਿੱਚ ਸੰਦੀਪ ਜਾਖੜ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਪਹੁੰਚਣਗੇ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ, ਚੈਅਰਮੈਨ ਸਿਟਰਸ ਅਸਟੇਟ ਅਬੋਹਰ ਨੇ ਦੱਸਿਆ ਕਿ ਇਹ ਸਮਾਰੋਹ ਪਿੰਡ ਸੁਖਚੈਨ (ਅਬੋਹਰ) ਦੇ ਭਾੰਨੂ ਐਗ੍ਰੀ ਫਾਰਮ ਢਾਣੀ ਭੁਪਿੰਦਰ ਕੁਮਾਰ ਬਿਸ਼ਨੌਈ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਖੇਤਰੀ ਖੋਜ ਕੇਂਦਰ ਦੇ ਮਾਹਿਰਾਂ ਵੱਲੋਂ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਕਰਨ ਬਾਰੇ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਕਿਸਾਨਾਂ ਨੂੰ ਕਿਸ ਤਰ੍ਹਾਂ, ਕਿੰਨੀ ਮਾਤਰਾ ਵਿੱਚ, ਕਿਸ ਮੌਸਮ ਦੌਰਾਨ ਨਿੰਬੂਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਬਾਰੇ ਜਾਣੂੰ ਕਰਵਾਇਆ ਜਾਵੇਗਾ। ਡਿਪਟੀ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਗੋਸ਼ਟੀ ਸਮਾਰੋਹ ਵਿੱਚ ਪਹੁੰਚ ਕੇ ਇਸਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ।