ਨਜਾਇਜ ਮਾਈਨਿੰਗ ਦਾ ਮੁੱਦਾ ਉੱਠਣ ਦੇ ਬਾਅਦ ਰੇਤੇ ਦਾ ਮੁੱਲ ਉੱਛਲਿਆ

Last Updated: Mar 14 2018 12:32

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ ਰੇਤੇ ਦੀ ਨਜਾਇਜ ਮਾਈਨਿੰਗ ਖਿਲਾਫ ਕਾਰਵਾਈ ਦੇ ਹੁਕਮਾਂ ਦੇ ਬਾਅਦ ਰੇਤੇ ਦੇ ਮੁੱਲ ਵਿੱਚ ਬਹੁਤ ਜਿਆਦਾ ਉਛਾਲ ਆਇਆ ਹੈ। ਅਜਿਹੇ ਦੇ ਵਿੱਚ ਦੁਕਾਨਦਾਰ, ਮਿਸਤਰੀ ਅਤੇ ਆਮ ਖਪਤਕਾਰਾਂ ਨੂੰ ਰੇਤਾ ਹਾਸਲ ਕਰਨ ਵਿੱਚ ਵੱਡੀ ਪਰੇਸ਼ਾਨੀ ਹੋ ਰਹੀ ਹੈ। ਇਕੱਤਰ ਜਾਣਕਾਰੀ ਮੁਤਾਬਿਕ ਇਸ ਸਮੇਂ ਰੇਤੇ ਦੀ ਇੱਕ ਟਰਾਲੀ ਦਾ ਮੁੱਲ 10 ਹਜਾਰ ਦੇ ਕਰੀਬ ਹੋ ਗਿਆ ਹੈ ਜੋ ਕਿ ਕੁਝ ਦਿਨ ਪਹਿਲਾਂ 4000 ਦੇ ਕਰੀਬ ਸੀ। ਦੁਕਾਨਦਾਰਾਂ ਦੇ ਅਨੁਸਾਰ ਰੇਤੇ ਦਾ ਵਪਾਰ ਇਸ ਸਮੇਂ ਸੋਨੇ ਦੇ ਵਰਗਾ ਹੈ ਅਤੇ ਵੱਡੇ ਪੱਧਰ ਤੇ ਮਾਈਨਿੰਗ ਕਰਨ ਵਾਲੇ ਵਾਪਰੀਆਂ ਲਈ ਇਹ ਮੋਟੀ ਕਮਾਈ ਦਾ ਸਾਧਨ ਹੈ। ਦੁਕਾਨਦਾਰਾਂ ਦੇ ਅਨੁਸਾਰ ਉਨ੍ਹਾਂ ਨੂੰ ਪਿੱਛੇ ਤੋਂ ਹੀ ਬਹੁਤ ਮੁਸ਼ਕਿਲ ਨਾਲ ਰੇਤਾ ਹਾਸਲ ਹੋ ਰਿਹਾ ਹੈ ਅਤੇ ਦੁਕਾਨ ਤੱਕ ਆਉਂਦੇ-ਆਉਂਦੇ ਕਈ ਜੇਬਾਂ ਗਰਮ ਹੁੰਦੀਆਂ ਹਨ ਜਿਸ ਨਾਲ ਕੇ ਮੁੱਲ ਦੁੱਗਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਮ ਖਪਤਕਾਰਾਂ ਦੇ ਅਨੁਸਾਰ ਰੇਤੇ ਦੇ ਅਸਮਾਨੀ ਚੜ੍ਹੇ ਭਾਅ ਨੇ ਲੋਕਾਂ ਦੀ ਮੁੱਖ ਜਰੂਰਤ ਘਰ ਬਣਾਉਣ ਨੂੰ ਵੀ ਮੁਸ਼ਕਿਲ ਕਰ ਦਿੱਤਾ ਹੈ। ਇਸੇ ਤਰ੍ਹਾਂ ਉਸਾਰੀ ਮਿਸਤਰੀਆਂ ਦੇ ਅਨੁਸਾਰ ਉਨ੍ਹਾਂ ਦੇ ਕੰਮ ਵਿੱਚ ਬਹੁਤ ਘਾਟਾ ਆਇਆ ਹੈ ਅਤੇ ਨਾਲ ਹੀ ਨਾਲ ਮਜਦੂਰ ਵੀ ਪ੍ਰਭਾਵਿਤ ਹੋਏ ਹਨ।