Loading the player...

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਹੱਲਾ ਬੋਲ ਰੈਲੀ ਸਬੰਧੀ ਮੀਟਿੰਗ

Vipan Sharma
Last Updated: Mar 14 2018 12:00

ਅੰਮ੍ਰਿਤਸਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੋਕਲ ਬਾਡੀ ਦੀ ਮੀਟਿੰਗ ਕੰਪਨੀ ਬਾਗ ਵਿਖੇ ਕੀਤੀ ਗਈ, ਜਿਸ ਵਿੱਚ ਹੋਣ ਵਾਲੀ ਸਰਕਾਰਾਂ ਖ਼ਿਲਾਫ਼ ਹੱਲਾ ਬੋਲ ਰੈਲੀ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸੂਬਾ ਸਕੱਤਰ ਸੁਭਾਸ਼ ਰਾਣੀ ਅਤੇ ਕੈਸ਼ੀਅਰ ਅੰਮ੍ਰਿਤ ਕੌਰ ਨੇ ਉਚੇਚੇ ਤੌਰ ਤੇ ਚੰਡੀਗੜ੍ਹ ਤੋਂ ਸ਼ਿਰਕਤ ਕਰ ਰੈਲੀ ਸਬੰਧੀ ਯੋਜਨਾ ਬਣਾਈ। ਇਸ ਮੌਕੇ ਗੱਲਬਾਤ ਕਰਦਿਆਂ ਕੈਸ਼ੀਅਰ ਅੰਮ੍ਰਿਤ ਕੌਰ ਨੇ ਦੱਸਿਆ ਕਿ ਉਹ 20 ਮਾਰਚ ਨੂੰ ਹੱਲਾ ਬੋਲ ਰੈਲੀ ਚੰਡੀਗੜ੍ਹ ਵਿਖੇ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਆਂਗਣਵਾੜੀ ਮੁਲਜ਼ਮਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਜਗਾਉਣ ਲਈ ਉਨ੍ਹਾਂ ਨੇ ਹੱਲਾ ਬੋਲ ਰੈਲੀ ਕਰਨੀ ਹੈ ਅਤੇ ਇਸ ਰੈਲੀ ਵਿੱਚ ਆਂਗਣਵਾੜੀ ਵਰਕਰ ਆਪਣੇ ਹੱਕਾਂ ਪ੍ਰਤੀ ਪੂਰਾ ਜੀਅ ਜਾਨ ਲਗਾਉਣਗੇ।