10 ਲੱਖ ਲਗਾ ਕੇ ਵਿਦੇਸ਼ ਗਏ ਨਾਲ ਸ਼ੋਸ਼ਣ ਕੀਤੇ ਜਾਣ ਦਾ ਦੋਸ਼, ਵਾਪਸ ਆ ਏਜੰਟ ਤੇ ਕੀਤਾ ਕੇਸ

Last Updated: Mar 14 2018 11:11

ਭਾਰਤ ਦੇਸ਼ ਦੇ ਹੁਕਮਰਾਨਾਂ ਲਈ ਇਹ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਕਿ ਅੱਜ ਦੇਸ਼ ਦੇ ਜ਼ਿਆਦਾਤਰ ਲੋਕ ਆਪਣੇ ਦੇਸ਼ ਵਿੱਚ ਹੀ ਰਹਿਣਾ ਨਹੀਂ ਚਾਹੁੰਦੇ, ਪੰਜਾਬ ਵਿੱਚ ਆਲਮ ਇਹ ਹੈ ਕਿ 90% ਨੌਜਵਾਨ ਅਤੇ 70% ਮੱਧ ਉਮਰ ਦੇ ਲੋਕ ਭਾਰਤ ਨੂੰ ਛੱਡ ਬਾਹਰ ਨੂੰ ਭੱਜਣਾ ਚਾਹੁੰਦੇ ਹਨ। ਪਰ ਲੋਕਾਂ ਦੀ ਇਹ ਖਵਾਹਿਸ਼ ਉਨ੍ਹਾਂ ਨੂੰ ਕਦੇ-ਕਦੇ ਮੁਸੀਬਤ ਵਿੱਚ ਵੀ ਫਸਾ ਦਿੰਦੀ ਹੈ, ਇਸੇ ਤਰ੍ਹਾਂ ਦਾ ਇੱਕ ਕਿੱਸਾ ਹੈ ਲਖਵਿੰਦਰ ਸਿੰਘ ਦਾ ਹੈ ਜਿਸਦੇ ਪਿਤਾ ਦਾ ਦਾਅਵਾ ਹੈ ਕਿ ਉਸ ਨੇ ਇੱਕ ਏਜੰਟ ਨੂੰ 10 ਲੱਖ ਰੁਪਏ ਦੇ ਕੇ ਉਸਨੂੰ ਵਿਦੇਸ਼ ਭਿਜਵਾ ਦਿੱਤਾ ਪਰ ਉੱਥੇ ਲਖਵਿੰਦਰ ਸਿੰਘ ਨਾਲ ਮਾੜਾ ਵਤੀਰਾ ਹੋਣ ਕਾਰਨ ਲਖਵਿੰਦਰ ਸਿੰਘ ਦੇ ਪਿਤਾ ਮੋਹਨ ਸਿੰਘ ਸੀ.ਏ ਪੁੱਤਰ ਜਸਵੰਤ ਸਿੰਘ ਵਾਸੀ ਗੋਬਿੰਦ ਕਲੋਨੀ ਰਾਜਪੁਰਾ ਨੇ ਆਪਣੇ ਲੜਕੇ ਨੂੰ ਵਾਪਸ ਬੁਲਾ ਲਿਆ। ਪੀੜਿਤ ਪਰਿਵਾਰ ਦਾ ਦਾਅਵਾ ਹੈ ਕਿ ਲਖਵਿੰਦਰ ਨੂੰ ਇੱਕ ਜਸਵੀਰ ਕੌਰ ਪਤਨੀ ਪ੍ਰਮਜੀਤ ਸਿੰਘ ਵਾਸੀ ਵਿਕਾਸ ਨਗਰ ਰਾਜਪੁਰਾ ਨੇ ਵਿਦੇਸ਼ ਭੇਜਿਆ ਸੀ ਅਤੇ ਉਨ੍ਹਾਂ ਦਾ ਦੋਸ਼ ਹੈ ਉਸਨੇ ਉਨ੍ਹਾਂ ਦੇ ਪਰਿਵਾਰ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਤੇ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡ ਪ੍ਰਣਾਲੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।