ਆਪਣੀ ਹੀ ਬੰਦੂਕ ਨੇ ਲੈ ਲਈ ਸਾਬਕਾ ਫ਼ੌਜੀ ਦੀ ਜਾਨ.!!!

Last Updated: Mar 14 2018 10:48

ਜ਼ਿਲ੍ਹਾ ਪਟਿਆਲਾ ਦੇ ਪਿੰਡ ਲੱਧਾਹੇੜੀ ਵਿੱਚ ਇੱਕ ਸਾਬਕਾ ਫ਼ੌਜੀ ਦੀ ਆਪਣੀ ਹੀ ਬੰਦੂਕ ਨੇ ਉਸਦੀ ਜਾਨ ਲੈ ਲਈ। ਸੁਖ਼ਬੀਰ ਸਿੰਘ ਨਾਮਕ ਉਕਤ ਸਾਬਕਾ ਫ਼ੌਜੀ ਆਪਣੀ 12 ਬੋਰ ਦੀ ਲਾਇਸੈਂਸੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਹੀ ਉਸ ਵਿੱਚੋਂ ਗੋਲੀ ਚੱਲ ਗਈ। ਅਚਾਨਕ ਚੱਲੀ ਹੋਈ ਗੋਲੀ ਨੇ ਸੁਖ਼ਬੀਰ ਸਿੰਘ ਦੇ ਪੇਟ ਨੂੰ ਬੁਰੀ ਤਰ੍ਹਾਂ ਨਾਲ ਫ਼ਾੜ ਕੇ ਰੱਖ ਦਿੱਤਾ, ਜਿਸਦੇ ਚਲਦਿਆਂ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਪੁਲਿਸ ਚੌਂਕੀ ਗਲਵੱਟੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿੰਡ ਲੱਧਾਹੇੜੀ ਨਿਵਾਸੀ ਸਾਬਕਾ ਫ਼ੌਜੀ ਸੁਖ਼ਬੀਰ ਸਿੰਘ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ। ਬੰਦੂਕ ਸਾਫ਼ ਕਰਦੇ ਹੋਏ ਅਚਾਨਕ ਹੀ ਉਸ ਪਾਸੋਂ ਲੋਡਿਡ ਬੰਦੂਕ ਦਾ ਟ੍ਰਿਗਰ ਦੱਬਿਆ ਗਿਆ ਜਿਸਦੇ ਚਲਦਿਆਂ ਬੰਦੂਕ ਵਿੱਚੋਂ ਗੋਲੀ ਨਿੱਕਲੀ ਅਤੇ ਸਿੱਧੀ ਸਾਬਕਾ ਫ਼ੌਜੀ ਦੇ ਪੇਟ ਵਿੱਚ ਧੱਸ ਗਈ ਅਤੇ ਉਸਦੀ ਮੌਤ ਦਾ ਕਾਰਨ ਬਣ ਗਈ। ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਸੁਖ਼ਬੀਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਹੈ।