ਕਮੇਟੀ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਮਾਰਨ ਦਾ ਦੋਸ਼, ਪਰਚਾ ਦਰਜ

Last Updated: Mar 14 2018 10:38

ਪੰਜਾਬ ਵਿੱਚ ਲੋਕਾਂ ਵੱਲੋਂ ਕਾਫੀ ਨਿਚਲੇ ਪੱਧਰ ਤੇ ਕਮੇਟੀਆਂ ਪਾ ਕੇ ਪੈਸੇ ਇਕੱਠੇ ਕਰਨ ਦਾ ਧੰਦਾ ਕਾਫੀ ਪੁਰਾਣਾ ਹੈ ਅਤੇ ਓਨਾ ਹੀ ਪੁਰਾਣਾ ਇਹ ਸੱਚ ਵੀ ਹੈ ਕਿ ਲੋਕਾਂ ਵੱਲੋਂ ਇਸ ਤਰੀਕੇ ਰਾਹੀਂ ਬਹੁਤ ਸਾਰੀਆਂ ਠੱਗੀਆਂ ਮਾਰਨ ਦੇ ਦੋਸ਼ ਵੀ ਲਗਦੇ ਰਹਿੰਦੇ ਹਨ। ਅਜਿਹਾ ਹੀ ਠੱਗੀ ਦਾ ਇੱਕ ਰੈਕੇਟ ਚਲਾ ਲੋਕਾਂ ਤੋਂ 10 ਲੱਖ ਰੁਪਏ ਠੱਗ ਲੈਣ ਦਾ ਦੋਸ਼ ਰਾਜਪੁਰਾ ਵਾਸੀਆਂ ਨੇ ਵੀ ਲਗਾਇਆ ਹੈ। ਸ਼ਿਕਾਇਤਕਰਤਾ ਬਲਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ 991 ਕੁਲਦੀਪ ਨਗਰ ਪਿੰਡ ਨੀਲਪੁਰ ਰਾਜਪੁਰਾ ਦਾ ਕਹਿਣਾ ਹੈ ਕਿ ਪ੍ਰਮਜੀਤ ਕੌਰ ਪਤਨੀ ਅਮਰਜੀਤ ਸਿੰਘ, ਅਮਰਜੀਤਪਾਲ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ 710 ਚੋਹਾਨ ਕਲੋਨੀ ਰਾਜਪੁਰਾ, ਸਰਬਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ 968 ਚੋਹਾਨ ਕਲੋਨੀ ਰਾਜਪੁਰਾ ਨੇ ਕੁਝ ਸਮੇਂ ਤੋਂ ਕਮੇਟੀਆਂ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਅਤੇ ਇਸਦੇ ਚਲਦੇ ਹੀ ਉਹ ਲੋਕਾਂ ਤੋਂ ਪੈਸੇ ਇਕੱਠੇ ਕਰ ਲੈਂਦੇ ਸਨ। ਪਰ ਦੋਸ਼ ਅਨੁਸਾਰ ਕੁਝ ਸਮੇਂ ਪਹਿਲਾਂ ਉਪਰੋਕਤ ਲਿਖਿਤ ਮੁਲਜ਼ਮਾਂ ਨੇ ਮੁਹੱਲੇ ਦੇ ਕਈ ਲੋਕਾਂ ਦੇ ਪੈਸੇ ਹੜੱਪ ਕਰ ਲਏ ਅਤੇ ਸ਼ਿਕਾਇਤਕਰਤਾ ਦੇ ਨਾਲ ਵੀ 10 ਲੱਖ ਰੁਪਏ ਦੀ ਠੱਗੀ ਮਾਰੀ। ਸਿਟੀ ਰਾਜਪੁਰਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡ ਪ੍ਰਣਾਲੀ ਦੀ ਧਾਰਾ 420 ਅਤੇ ਪ੍ਰਾਈਜ਼ ਚਿਟਜ਼ ਐਂਡ ਮਨੀ ਸਰਕੂਲੇਸ਼ਨ ਐਕਟ 1978 ਅਧੀਨ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਨੁਸਾਰ ਅਸਲ ਸੱਚ ਜਲਦ ਹੀ ਲੋਕਾਂ ਸਾਹਮਣੇ ਆ ਜਾਵੇਗਾ।