ਵਿਧਾਇਕ ਨੇ ਪਿੰਡਾਂ ਦਾ ਦੌਰਾ ਕਰ ਲੋਕਾਂ ਦੀਆਂ ਸੁਣਿਆਂ ਸਮੱਸਿਆਵਾਂ

Last Updated: Mar 13 2018 20:17

ਵਿਧਾਨਸਭਾ ਹਲਕਾ ਦੇ ਪਿੰਡ ਭੋਆ ਵਿੱਚ ਜਨਸੰਪਰਕ ਮੁਹਿੰਮ ਦੇ ਤਹਿਤ ਇੱਕ ਬੈਠਕ ਸਾਬਕਾ ਸਰਪੰਚ ਰਾਜ ਕੁਮਾਰ ਨੀਲੂ ਦੀ ਅਗਵਾਈ ਵਿੱਚ ਹੋਈ। ਬੈਠਕ ਵਿੱਚ ਹਲਕਾ ਵਿਧਾਇਕ ਜੋਗਿੰਦਰ ਪਾਲ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਜਨਤਾ ਦਰਬਾਰ ਵਿੱਚ ਲੋਕਾਂ ਦੀ ਸਮੱਸਿਆਵਾਂ ਸੁਣਿਆਂ। ਲੋਕਾਂ ਨੇ ਕਿਹਾ ਕਿ ਹਲਕੇ ਦੇ ਨਾਮ ਤੋਂ ਜਾਣੇ ਜਾਣ ਵਾਲੇ ਪਿੰਡ ਭੋਆ ਦੇ ਲੋਕ ਅੱਜ ਵੀ ਮੁੱਢਲਿਆਂ ਜ਼ਰੂਰਤਾਂ ਤੋਂ ਵਾਂਝੇ ਹਨ। ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਪਿੰਡ ਵਿੱਚ ਆਪਣੀ ਵਾਟਰ ਸਪਲਾਈ ਨਾ ਹੋਣ ਕਰਕੇ ਉਨ੍ਹਾਂ ਨੁੰ ਦੂਜੇ ਪਿੰਡ ਗੋਬਿੰਦਸਰ ਦੀ ਵਾਟਰ ਸਪਲਾਈ ਤੋਂ ਪਾਣੀ ਆਉਂਦਾ ਹੈ। ਜਗ੍ਹਾ-ਜਗ੍ਹਾ ਲੀਕੇਜ ਦੇ ਕਾਰਨ ਲੋਕਾਂ ਨੂੰ ਜਹਿਰੀਲਾ ਪਾਣੀ ਮਿਲ ਰਿਹਾ ਹੈ। ਲੋਕ ਜਹਿਰੀਲਾ ਪਾਣੀ ਪੀ ਕੇ ਬੀਮਾਰ ਹੁੰਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਦੂਜੇ ਪਿੰਡਾਂ ਦੀ ਤਰ੍ਹਾਂ ਉਨ੍ਹਾਂ ਦੇ ਪਿੰਡ ਵਿੱਚ ਵੀ ਆਪਣੀ ਵਾਟਰ ਸਪਲਾਈ ਲੱਗਨੀ ਚਾਹੀਦੀ ਹੈ। ਵਿਧਾਇਕ ਜੋਗਿੰਦਰ ਪਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਮੱਸਿਆਵਾਂ ਤੋਂ ਨਿਜਾਤ ਦੁਵਾਈ ਜਾਵੇਗੀ ਅਤੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕੱਸਦ ਹਲਕੇ ਦੀ ਜਨਤਾ ਦੀ ਸੇਵਾ ਕਰਨਾ ਹੈ, ਇਸਦੇ ਲਈ ਉਹ ਦਿਨ-ਰਾਤ ਹਰ ਇੱਕ ਪਿੰਡ ਵਿੱਚ ਜਨਤਾ ਦਰਬਾਰ ਲਗਾ ਕੇ ਉਨ੍ਹਾਂ ਦੀ ਸਮੱਸਿਆਵਾਂ ਸੁਣਦੇ ਹਨ ਅਤੇ ਸਮੱਸਿਆ ਹੱਲ ਵੀ ਕਰਵਾਉਂਦੇ ਹਨ। ਲੋਕਾਂ ਨੇ ਦੱਸਿਆ ਕਿ ਪਿੰਡ ਦੇ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਦੇ ਚਲਦੇ ਲੋਕ ਬਦਬੂ ਤੋਂ ਪਰੇਸ਼ਾਨ ਹੋ ਰਹੇ ਹਨ। ਸੰਬਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੂੜੇ ਕਚਰੇ ਨੂੰ ਚੁੱਕਵਾਇਆ ਜਾਵੇ। ਤੀਜੀ ਵੱਡੀ ਸਮੱਸਿਆ ਬਿਜਲੀ ਦੀ ਹੈ, ਲੋਕਾਂ ਦਾ ਕਹਿਣਾ ਹੈ ਕਿ ਹਨੇਰੀ ਤੂਫਾਨ ਆਉਣ ਤੋਂ ਪਹਿਲਾਂ ਹੀ ਪਿੰਡ ਦੀ ਬਿਜਲੀ ਬੰਦ ਹੋ ਜਾਂਦੀ ਹੈ, ਇਸ ਤੋਂ ਨਿਜਾਤ ਦਵਾਉਣ ਲਈ ਗੋਬਿੰਦਸਰ 66 ਕੇਵੀ ਸਬ ਸਟੇਸ਼ਨ ਤੋਂ ਪਿੰਡ ਨੂੰ ਸਪਲਾਈ ਦਿੱਤੀ ਜਾਵੇ। ਪਿੰਡ ਵਿੱਚ ਬਿਜਲੀ ਦੀ ਸਮੱਸਿਆ ਦਾ ਸਮਾਧਾਨ ਹੋਵੇ ਤਾਂ ਜੋ ਪੜ੍ਹਨ ਵਾਲੇ ਬੱਚਿਆਂ ਨੂੰ ਬਿਜਲੀ ਕਰਕੇ ਕੋਈ ਪਰੇਸ਼ਾਨੀ ਨਾ ਪੇਸ਼ ਆਵੇ।