Loading the player...

ਥੀਏਟਰ ਫ਼ੈਸਟੀਵਲ ਦੇ ਦੂਜੇ ਦਿਨ ‘ਮੈਂ ਨਾਸਤਿਕ ਕਿਉਂ ਹਾਂ’ ਨਾਟਕ ਖੇਡਿਆ ਗਿਆ

Last Updated: Mar 13 2018 12:41

ਠਾਕੁਰ  ਸਿੰਘ ਆਰਟ ਗੈਲਰੀ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਹੋਏ ਸੱਤ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਦੂਜੇ ਦਿਨ ਸ਼ਹੀਦ ਭਗਤ ਸਿੰਘ ਵੱਲੋਂ ਪੰਜਾਬੀ ਵਿੱਚ ਲਿਖੀ ਗਈ ਕਿਤਾਬ 'ਮੈਂ ਨਾਸਤਿਕ ਕਿਉਂ ਹਾਂ' ਨੂੰ ਨਾਟਕ ਦੇ ਰੂਪ 'ਚ ਸਾਈ ਕ੍ਰੀਏਸ਼ਨ ਅੰਮ੍ਰਿਤਸਰ ਦੀ ਟੀਮ ਵੱਲੋਂ ਮੰਚਿਤ ਕੀਤਾ ਗਿਆ। ਇਸ ਮੌਕੇ ਪੰਜਾਬ ਨਾਟਸ਼ਾਲਾ ਦੇ ਡਾਇਰੈਕਟਰ ਜਤਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪੰਜਾਬੀ ਥੀਏਟਰ ਦੇ ਗੁਰਿੰਦਰ ਮਕਨਾ ਨਿਰਦੇਸ਼ਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈ ਵਿਸ਼ਵ ਭਰ 'ਚ ਇਸ ਕਿਤਾਬ ਦਾ ਨਾਟਕ ਬਣਾ ਕੇ ਲੋਕਾਂ ਤੱਕ ਪਹੁੰਚਾਉਣ ਦੀ ਪਹਿਲੀ ਕੋਸ਼ਿਸ਼ ਕੀਤੀ ਹੈ। ਇਹ ਨਾਟਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਲਿਖੀ ਜੇਲ੍ਹ ਵਿੱਚ ਰਹਿਣ ਦੇ ਆਖ਼ਰੀ ਦਿਨਾਂ ਦੀ ਦਾਸਤਾਨ ਹੈ। ਇਸ ਮੌਕੇ ਡਾਕਟਰ ਅਰਵਿੰਦਰ ਚਮਕ ਜਨਰਲ ਸਕੱਤਰ ਆਰਟ ਗੈਲਰੀ ਨੇ ਆਏ ਹੋਏ ਕਲਾ ਪ੍ਰੇਮੀਆਂ, ਮਹਿਮਾਨਾਂ ਅਤੇ ਕਲਾਕਾਰਾਂ ਨੂੰ ਜੀ ਆਇਆਂ ਆਖਿਆ।