Loading the player...

ਜਾਲੀ ਰੋਲ ਨੰਬਰ ਹੋਣ ਦੇ ਦੋਸ਼ ਲਗਾਕੇ ਦਸਵੀਂ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਕਰਨ ਤੋਂ ਰੋਕਿਆ

Baljeet Singh
Last Updated: Mar 12 2018 21:07

ਅੱਜ ਫਾਜ਼ਿਲਕਾ ਦੇ ਸਰਕਾਰੀ ਗੌਰਮੈਂਟ ਸੀਨੀਅਰ ਸਕੈਂਡਰੀ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ 'ਚ ਦਸਵੀਂ ਦੇ ਵਿਦਿਆਰਥੀਆਂ 'ਤੇ ਜਾਲੀ ਰੋਲ ਨੰਬਰ ਹੋਣ ਦੇ ਇਲਜਾਮ ਲਗਾਕੇ ਉਨ੍ਹਾਂ ਨੂੰ ਇਮਤਿਹਾਨ ਕਰਨ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਤਿਨ ਘੰਟਿਆਂ ਵਿੱਚੋਂ ਮਹਿਜ 15 ਮਿੰਟ ਹੀ ਇਮਤਿਹਾਨ ਕਰਨ ਦਾ ਸਮਾਂ ਦਿੱਤਾ ਗਿਆ। ਜਦੋਂ ਇਸ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਤਾ ਲਗਾ ਤਾਂ ਉਨ੍ਹਾਂ ਪ੍ਰੀਖਿਆ ਕੇਂਦਰ ਦੇ ਬਾਹਰ ਹੰਗਾਮਾ ਖੜਾ ਕਰ ਦਿੱਤਾ। ਇਹ ਹੰਗਾਮਾ ਇਸ ਕਦਰ ਵੱਧ ਗਿਆ ਕਿ ਸਕੂਲ ਕਮੇਟੀ ਨੂੰ ਪੰਜਾਬ ਪੁਲਿਸ ਦੀ ਮਦਦ ਲੈਣੀ ਪਈ। 

ਇਸ ਮੌਕੇ ਵਿਦਿਆਰਥਣ ਕਿਰਨ ਰਾਣੀ ਅਤੇ ਉਸਦੇ ਚਾਚੇ ਨੇ ਨਿਊਜ਼ ਨੰਬਰ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾ ਤਾਂ ਰੋਲ ਨੰਬਰ ਦੇਰੀ ਨਾਲ ਆਉਣ 'ਤੇ ਇੱਕ ਘੰਟਾ ਲੇਟ ਇਮਤਿਹਾਨ ਵਿੱਚ ਬਿਠਾਇਆ ਗਿਆ ਅਤੇ ਉਸਤੋਂ ਬਾਅਦ ਰੋਲ ਨੰਬਰ ਜਾਲੀ ਦੱਸਦੇ ਹੋਏ 15 ਮਿੰਟ ਬਾਅਦ ਫਿਰ ਪੇਪਰ ਖੋ ਲਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸੁਪਰੀਡੈਂਟ ਨੇ ਆਖਿਆ ਕਿ ਰੋਲ ਨੰਬਰ 'ਤੇ ਲੱਗੀ ਫੋਟੋ ਗ਼ਲਤ ਹੈ ਪਰ ਪ੍ਰੀਖਿਆ ਦੇ 2 ਘੰਟੇ ਬਾਅਦ ਕਿਹਾ ਕਿ ਇਹ ਸਹੀ ਹੈ। ਦੂਜੇ ਪਾਸੇ ਮਾਹੌਲ ਨੂੰ ਸ਼ਾਂਤ ਕਰਨ ਲਈ ਪਹੁੰਚੇ ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਦਾ ਪਹਿਲੇ ਪੇਪਰ ਵਿੱਚ ਆਈ.ਡੀ ਪਰੂਫ ਦਾ ਰੌਲਾ ਸੀ ਪਰ ਇਨ੍ਹਾਂ ਵੱਲੋਂ ਪ੍ਰੀਖਿਆ ਕੇਂਦਰ 'ਚ ਮਾਹੌਲ ਖਰਾਬ ਕਰਨ ਦੇ ਕਾਰਨ ਇਨ੍ਹਾਂ ਨੂੰ ਇੱਥੋਂ ਖਦੇੜਿਆ ਗਿਆ ਹੈ। ਜੇਕਰ ਇਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਇਹ ਜਿਲ੍ਹਾ ਸਿੱਖਿਆ ਅਫਸਰ ਜਾਂ ਡੀਸੀ ਨੂੰ ਜਾ ਕੇ ਮਿਲਣ।