Loading the player...

ਜਲਿਅਾਂਵਾਲੇ ਬਾਗ ਅੰਦਰ ਲੱਗਣ ਵਾਲੇ ਬੁੱਤ 'ਤੇ ਕਾਂਗਰਸ ਵਿਧਾਇਕ ਨੇ ਜਾਤਿਆ ਇਤਰਾਜ਼

Last Updated: Mar 12 2018 17:36

ਕਾਂਗਰਸ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਅੱਜ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 13 ਮਾਰਚ ਨੂੰ ਜਲਿਆਂਵਾਲੇ ਬਾਗ ਅੰਦਰ ਲੱਗਣ ਜਾ ਰਹੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਆ ਰਹੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਮਹਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਜੋ ਜਗ੍ਹਾ ਮਿਲਣੀ ਚਾਹੀਦੀ ਸੀ, ਉਹ ਕਿਉ ਨਹੀਂ ਦਿੱਤੀ ਗਈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਜਲਿਆਂਵਾਲੇ ਬਾਗ ਅਤੇ ਉਸਦੇ ਆਸ-ਪਾਸ ਦੇ ਡਿਵੇਲਮੈਂਟ ਲਈ 100 ਕਰੋੜ ਰੁਪਏ ਦੇਣ ਲਈ ਕਿਹਾ ਸੀ ਪਰ ਸਰਕਾਰ ਨੇ ਇੱਕ ਰੁਪੱਈਆ ਵੀ ਇਸ ਵਾਰ ਦੇ ਬਜ਼ਟ ਵਿੱਚ ਕਿਉ ਨਹੀਂ ਰੱਖਿਆ? ਉਨ੍ਹਾਂ ਕਿਹਾ ਕਿ ਰਾਜਨਾਥ ਸਿੰਘ ਸਿਰਫ ਮਗਰਮੱਛ ਦੇ ਅੱਥਰੂ ਬਹਾਣ ਲਈ ਆ ਰਹੇ ਹਨ।