Loading the player...

19 ਫਰਵਰੀ ਨੂੰ 5178 ਮਾਸਟਰ ਕਾਰਡ ਯੂਨੀਅਨ ਵੱਲੋਂ ਕੀਤਾ ਜਾਵੇਗਾ ਪ੍ਰਦਰਸ਼ਨ

Paras Sain
Last Updated: Feb 14 2018 17:31

ਅੱਜ 5178 ਮਾਸਟਰ ਕਾਰਡ ਯੂਨੀਅਨ, ਪੰਜਾਬ ਵੱਲੋਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇੰਦਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਪੋਸਟਾਂ ਨਵੰਬਰ 2014 ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਹੇਠ ਕੱਡੀਆਂ ਗਈਆਂ ਸਨ ਅਤੇ ਸ਼ਰਤਾਂ ਅਨੁਸਾਰ ਸਾਨੂੰ 3 ਸਾਲ ਠੇਕੇ 'ਤੇ ਕੰਮ ਕਰਨ ਤੋਂ ਬਾਅਦ ਪੱਕਾ ਕੀਤਾ ਜਾਣਾ ਸੀ, ਪਰ ਹੁਣ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਅਗਲੇ ਤਿੰਨ ਸਾਲ ਵੀ ਸਾਨੂੰ ਠੇਕੇ 'ਤੇ ਲਾਉਣ ਦੀ ਤਿਆਰੀ ਕਰ ਲਈ ਹੈ। ਜਿਸਦੇ ਰੋਸ ਵਜੋਂ 4 ਫਰਵਰੀ ਨੂੰ ਪ੍ਰਦਰਸ਼ਨ ਕੀਤਾ ਗਿਆ ਸੀ, ਇਸਦੇ ਬਾਅਦ ਸਾਡੀ ਮੀਟਿੰਗ ਸਿੱਖਿਆ ਮੰਤਰੀ ਨਾਲ 14 ਫਰਵਰੀ ਨੂੰ ਜਲੰਧਰ ਵਿਖੇ ਤੈਅ ਕੀਤੀ ਗਈ ਸੀ। ਪਰ ਅੱਜ ਇੱਥੇ ਆਉਣ 'ਤੇ ਪਤਾ ਚੱਲਿਆ ਕਿ ਸਿੱਖਿਆ ਮੰਤਰੀ ਮੀਟਿੰਗ 'ਚ ਨਹੀਂ ਆਉਣਗੇ। ਜਿਸ ਕਰਕੇ ਹੁਣ ਵੱਡੀ ਗਿਣਤੀ ਵਿੱਚ 19 ਫਰਵਰੀ ਨੂੰ ਡੀਪੀਆਈ ਦਫ਼ਤਰ ਮੁਹਰੇ ਪਰਿਵਾਰਾਂ ਸਮੇਤ ਪਹੁੰਚ ਕੇ ਪ੍ਰਦਰਸ਼ਨ ਕੀਤਾ ਜਾਵੇਗਾ।