Loading the player...

ਅੰਮ੍ਰਿਤਸਰ 'ਚ ਚਾਵਾਂ ਨਾਲ ਮਨਾਇਆ ਗਿਆ ਵੈਲੇਨਟਾਈਨ ਡੇ

Last Updated: Feb 14 2018 16:41

ਅੱਜ ਅੰਮ੍ਰਿਤਸਰ ਵਿਖੇ ਵੈਲੇਨਟਾਈਨ ਡੇ ਬੜੇ ਚਾਵਾਂ ਨਾਲ ਮਨਾਇਆ ਗਿਆ। ਇਸ ਦੌਰਾਨ ਪ੍ਰੇਮੀ ਜੋੜੇ ਬਜਾਰਾਂ ਵਿੱਚ ਇੱਕ-ਦੂਜੇ ਲਈ ਖ਼ਰੀਦਦਾਰੀ ਕਰਦੇ ਨਜ਼ਰ ਆਏ। ਇਸ ਮੌਕੇ ਜਦੋਂ ਨਿਊਜ਼ ਨੰਬਰ ਟੀਮ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਸ ਦਿਨ ਨੂੰ ਲੈ ਕੇ ਬਹੁਤ ਗਲਤ ਧਾਰਨਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਆਰ ਦੇ ਬਹੁਤ ਰਿਸ਼ਤੇ ਹਨ ਅਤੇ ਅਜੋਕੇ ਸਮੇਂ ਵਿੱਚ ਲੋਕਾਂ ਨੂੰ ਪਿਆਰ ਦੀ ਅਸਲੀ ਪਰਿਭਾਸ਼ਾ ਨੂੰ ਸਮਝਣ ਦੀ ਲੋੜ ਹੈ।