ਹਥਿਆਰਾਂ ਅਤੇ ਨਸ਼ਿਆਂ ਵਾਲੀ ਗਾਇਕੀ ਖਿਲਾਫ ਜਾਗਰੂਕ ਕਰਨ ਲਈ ਪੁਲਿਸ ਅਧਿਕਾਰੀਆਂ ਨੇ ਕੀਤੀ ਕਲਾਕਾਰਾਂ ਨਾਲ ਮੁਲਾਕਾਤ

Last Updated: Feb 14 2018 15:03

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਦੇ ਮਲੋਟ ਵਿਖੇ ਤਾਇਨਾਤ ਐਸ.ਪੀ ਇਕਬਾਲ ਸਿੰਘ ਵੱਲੋਂ ਜ਼ਿਲ੍ਹੇ ਦੇ ਗਾਇਕਾਂ ਨਾਲ ਹਥਿਆਰਾਂ ਅਤੇ ਨਸ਼ਿਆਂ ਦਾ ਵਧਾਵਾ ਦੇਣ ਵਾਲੀ ਗਾਇਕੀ ਸਬੰਧੀ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗਾਇਕ ਅਤੇ ਗੀਤਕਾਰ ਇਸ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਵੱਲੋਂ ਚੰਗਾ ਲਿਖਣਾ ਤੇ ਗਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕੇ ਗਾਇਕਾਂ ਦੇ ਵੱਲੋਂ ਗਾਏ ਜਾ ਰਹੇ ਵੱਲ ਹਥਿਆਰਾਂ ਅਤੇ ਨਸ਼ਿਆਂ ਦੀ ਵਰਤੋਂ ਵਾਲੇ ਗਾਣਿਆਂ ਦੇ ਨਾਲ ਅੱਜ ਕੱਲ੍ਹ ਦੇ ਨੌਜਵਾਨ ਬੱਚਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਵਿਆਹਾਂ 'ਚ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਕੰਮ ਨੂੰ ਵੀ ਮਾੜਾ ਦੱਸਦੇ ਹੋਏ ਕਿਹਾ ਗਿਆ ਕੇ ਅਜਿਹੇ ਲਾਪਰਵਾਹ ਲੋਕਾਂ ਕਾਰਨ ਕਈ ਕੀਮਤੀ ਜਾਨਾਂ ਜਾਂਦੀਆਂ ਹਨ। ਐਸ.ਪੀ. ਇਕਬਾਲ ਸਿੰਘ ਵੱਲੋਂ ਇਨ੍ਹਾਂ ਗਾਇਕਾਂ ਤੇ ਗੀਤਕਾਰਾਂ ਨੂੰ ਹਮੇਸ਼ਾ ਚੰਗਾ ਲਿਖਣ ਤੇ ਗਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹਾਜ਼ਰ ਗਾਇਕ ਗੁਰਵਿੰਦਰ ਬਰਾੜ, ਗੀਤਕਾਰ ਨਿਰਮਲ ਦਿਉਲ ਅਤੇ ਹੋਰ ਵੀ ਹਾਜ਼ਰ ਸਨ। ਇਨ੍ਹਾਂ ਕਲਾਕਾਰਾਂ ਵੱਲੋਂ ਵੀ ਪੁਲਿਸ ਨੂੰ ਚੰਗਾ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ।