ਸ਼ਾਮਲਾਟ ਦੀ ਜ਼ਮੀਨ 'ਤੇ ਕੀਤਾ ਹੋਇਆ ਸੀ ਕਬਜ਼ਾ, ਕੁਲੈਕਟਰ ਪਟਿਆਲਾ ਨੇ ਆਪ ਜਾ ਕੇ ਛੁਡਵਾਈ 3 ਵਿਸਵੇ 24 ਵਰਗ ਗਜ ਜਮੀਨ

Last Updated: Feb 14 2018 14:55

ਪਟਿਆਲਾ ਦੇ ਭਾਦਸੋਂ ਇਲਾਕੇ ਵਿਖੇ ਸ਼ਾਮਲਾਟ ਦੀ 3 ਵਿਸਵੇ 24 ਵਰਗ ਗਜ ਜਮੀਨ ਨੂੰ ਅੱਜ ਕੋਰਟ ਦੇ ਫੈਸਲੇ ਤੋਂ ਬਾਅਦ ਛੁਡਵਾ ਲਿਆ ਗਿਆ ਹੈ। ਕਬਜ਼ਾ ਛੁਡਵਾਉਣ ਤੋਂ ਬਾਅਦ ਜਮੀਨ ਨੂੰ ਨਗਰ ਪੰਚਾਇਤ ਭਾਦਸੋਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਇਹ ਕੰਮ ਕੁਲੈਕਟਰ ਪਟਿਆਲਾ ਜੀਵਨ ਜੋਤ ਕੌਰ ਨੇ ਆਪ ਕਰਵਾਇਆ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਭਾਦਸੋਂ ਦੀ ਸ਼ਾਮਲਾਟ ਜਮੀਨ 'ਤੇ ਨਜਾਇਜ਼ ਕਬਜੇ ਨੂੰ ਛੁਡਵਾਉਣ ਦੇ ਪੀ.ਪੀ. ਐਕਟ (ਪਬਲਿਕ ਪ੍ਰਮਿਸਿਜ ਐਕਟ) ਤਹਿਤ ਉਨ੍ਹਾਂ ਦੀ ਅਦਾਲਤ 'ਚ ਚੱਲਦੇ 3 ਕੇਸਾਂ ਦਾ ਅੱਜ ਫੈਸਲਾ ਨਗਰ ਪੰਚਾਇਤ ਭਾਦਸੋਂ ਦੇ ਹੱਕ 'ਚ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਕੇਸ ਦੇ ਫੈਸਲੇ ਦੇ ਮੱਦੇਨਜ਼ਰ ਉਨ੍ਹਾਂ ਨੇ ਖ਼ੁਦ ਭਾਦਸੋ ਦੀ ਸੰਧੂ ਕਲੋਨੀ ਵਿਖੇ ਜਾ ਕੇ ਇਸ ਸ਼ਾਮਲਾਟ ਵਾਲੀ ਬਹੁਤ ਕੀਮਤੀ ਜਮੀਨ ਦੇ 3 ਵਿਸਵੇ 24 ਵਰਗ ਗ਼ਜ ਦਾ ਕਬਜਾ ਛੁਡਵਾ ਕੇ ਨਗਰ ਪੰਚਾਇਤ ਭਾਦਸੋਂ ਹਵਾਲੇ ਕਰਵਾ ਦਿੱਤਾ। ਜੀਵਨ ਜੋਤ ਨੇ ਕਿਹਾ ਕਿ ਸਰਕਾਰੀ ਜ਼ਮੀਨ ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਪ੍ਰਸ਼ਾਸਨ ਦੋਸ਼ੀਆਂ 'ਤੇ ਸਖ਼ਤ ਕਾਰਵਾਈਆਂ ਕਰੇਗਾ।