ਨਗਰ ਕੌਂਸਲ ਫਿਰੋਜ਼ਪੁਰ ਨੂੰ ਮੁੱਖ ਮੰਤਰੀ ਨੇ 2 ਕਰੋੜ ਦੀ ਵਿਸ਼ੇਸ਼ ਗ੍ਰਾਂਟ ਕੀਤੀ ਰੀਲੀਜ਼.!!!

Last Updated: Feb 14 2018 13:12

ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਭੇਜੀ ਗਈ ਰਿਪੋਰਟ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਲਈ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਨੂੰ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਹ ਦੋ ਕਰੋੜ ਰੁਪਏ ਦੀ ਰਾਸ਼ੀ ਨਾਲ ਫਿਰੋਜ਼ਪੁਰ ਸ਼ਹਿਰ ਦੀਆਂ ਗਲੀਆਂ ਆਦਿ ਬਣਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਵਿਧਾਇਕ ਪਿੰਕੀ ਨੇ ਦੱਸਿਆ ਕਿ ਸਹੂਲਤਾਂ ਨਾਲ ਲੈਸ ਨਵੇਂ ਪਾਰਕ ਬਣਾਉਣ, ਪਾਰਕਾਂ ਵਿੱਚ ਵੱਡੀ ਐਲ.ਈ.ਡੀ. ਲਗਾਉਣ, ਲੋਕਾਂ ਨੂੰ ਸਵੱਛ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਸੀਵਰੇਜ ਦੇ ਨਿਕਾਸੀ ਕਰਵਾਉਣ ਆਦਿ ਦੀਆਂ ਯੋਜਨਾਵਾਂ ਹਨ।

ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਜਲਦ ਐਲ.ਈ.ਡੀ. ਲਾਈਟਾਂ ਲਗਾਉਣ ਦਾ ਕੰਮ ਵੀ ਪੂਰਾ ਹੋ ਜਾਵੇਗਾ। ਪਿੰਕੀ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਦੇ ਕਾਰਨ ਫਿਰੋਜ਼ਪੁਰ ਨਗਰ ਕੌਂਸਲ 'ਤੇ ਪਿਛਲੇ 10 ਸਾਲਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹਿਆ ਹੈ ਅਤੇ ਅਸੀਂ ਇਹ ਕਰਜ਼ਾ ਵੀ ਉਤਾਰਾਂਗੇ ਤੇ ਨਗਰ ਕੌਂਸਲ ਦੀ ਆਮਦਨੀ ਵੀ ਵਧਾਵਾਂਗੇ, ਜਿੰਨੀ ਵੀ ਗ੍ਰਾਂਟ ਦੀ ਜ਼ਰੂਰਤ ਪਵੇਗੀ, ਉਹ ਗ੍ਰਾਂਟ ਵੀ ਸਰਕਾਰ ਕੋਲੋਂ ਲੈ ਕੇ ਆਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪਰਮਿੰਦਰ ਹਾਂਡਾ, ਬੋਹੜ ਸਿੰਘ ਬੀਕਾਨੇਰੀਆ, ਪਿੰਕਾ ਨਾਗਪਾਲ, ਬਲਬੀਰ ਬਾਠ, ਸੁਖਵਿੰਦਰ ਅਟਾਰੀ, ਸੁਖਚੈਨ ਮੋਹਕਮ ਖਾਂ, ਅਮਨ ਰੱਖੜੀ, ਗੁਰਭੇਜ ਟਿੱਬੀ ਤੋਂ ਇਲਾਵਾ ਹੋਰ ਵੀ ਕਈ ਕਾਂਗਰਸੀ ਹਾਜ਼ਰ ਸਨ।