ਸ਼ਿਵਰਾਤਰੀ ਨੂੰ ਸਮਰਪਿਤ 5100 ਪੌਂਡ ਦਾ ਕੇਕ ਕੱਟਿਆ

Last Updated: Feb 14 2018 10:59

ਅੰਮ੍ਰਿਤਸਰ ਸ਼ਹਿਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਵੱਡੇ ਪੱਧਰ 'ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਥਾਂ-ਥਾਂ 'ਤੇ ਲੰਗਰ ਲਗਾਏ ਗਏ ਅਤੇ ਸ਼ਿਵ ਭਗਤਾਂ ਨੇ ਸ਼ੋਭਾ ਯਾਤਰਾਵਾਂ ਕੱਢੀਆਂ ਅਤੇ ਭਜਨ ਗਾਇਨ ਕੀਤਾ। ਹਾਲ ਗੇਟ ਦੇ ਬਾਹਰ ਅਮਰ ਨਾਥ ਸੇਵਾ ਮੰਡਲ ਦੇ ਸੇਵਾਦਾਰਾਂ ਵੱਲੋਂ ਸ਼ਿਵਰਾਤਰੀ ਨੂੰ ਸਮਰਪਿਤ 5100 ਪੌਂਡ ਦਾ ਕੇਕ ਕੱਟਿਆ ਗਿਆ। ਹਰ ਸਾਲ ਇਸ ਸ਼ੁੱਭ ਦਿਹਾੜੇ 'ਤੇ ਕੇਕ ਕੱਟਿਆ ਜਾਂਦਾ ਹੈ। ਕੇਕ ਕੱਟਣ ਦੀ ਰਸਮ ਵਿੱਚ ਭਾਜਪਾ ਦੇ ਰਾਜ ਸਭਾ ਮੈਂਬਰ ਇੰਜ. ਸ਼ਵੇਤ ਮਲਿਕ ਨੇ ਸ਼ਮੂਲੀਅਤ ਕੀਤੀ। ਕੇਕ ਲੰਗਰ ਵਿੱਚ ਵੀ ਵਰਤਾਇਆ ਗਿਆ। ਸੇਵਾ ਮੰਡਲ ਵੱਲੋਂ ਸਵੇਰ ਤੋਂ ਸ਼ਾਮ ਤੱਕ ਵਰਤਾਏ ਲੰਗਰ ਵਿੱਚ ਪੂਰੀਆਂ ਛੋਲੇ, ਫਲ ਅਤੇ ਹੋਰ ਵਸਤਾਂ ਸ਼ਾਮਲ ਸਨ। ਸ਼ਿਵਾਲਾ ਬਾਗ ਭਾਈਆਂ, ਬਟਾਲਾ ਰੋਡ, ਲਾਰੈਂਸ ਰੋਡ, ਰਾਣੀ ਕਾ ਬਾਗ ਮਾਤਾ ਦਾ ਮੰਦਰ, ਭੂਤਨਾਥ ਸ਼ਿਵਾਲਾ ਸੁਲਤਾਨਵਿੰਡ ਰੋਡ ਆਦਿ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਰਹੀ। ਗੁਰਬਖਸ਼ ਨਗਰ ਵਿੱਚ ਵੀ ਵੱਡੇ ਪੱਧਰ 'ਤੇ ਸ਼ਿਵਰਾਤਰੀ ਮਨਾਈ ਗਈ।