15 ਫ਼ਰਵਰੀ ਨੂੰ ਫ਼ਾਜ਼ਿਲਕਾ ਪਹੁੰਚੇਗੀ ਮਸ਼ਾਲ ਮਾਰਚ, ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਭਰਤੀ ਕਰਵਾਉਣ ਦਾ ਦੇਵੇਗੀ ਸੰਦੇਸ਼

Last Updated: Feb 13 2018 20:37

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਦੇ ਮੰਤਵ ਨੂੰ ਲੈ ਕੇ ਜ਼ਿਲ੍ਹੇ ਅੰਦਰ 15 ਫਰਵਰੀ ਨੂੰ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਕੱਢੀ ਜਾ ਰਹੀ ਮਸ਼ਾਲ ਦੀ ਪ੍ਰਾਪਤੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਪੰਨੀਵਾਲਾ ਫੱਤਾ ਤੋਂ ਹੋਵੇਗੀ। ਇਹ ਮਸ਼ਾਲ ਮਾਰਚ ਡੀ.ਸੀ. ਕੰਪਲੈਕਸ ਤੋਂ ਸ਼ੁਰੂ ਹੋ ਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇਗਾ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ 'ਤੇ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਮਸ਼ਾਲ ਮਾਰਚ ਦਫ਼ਤਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਤੋਂ ਸ਼ੁਰੂ ਹੋ ਕੇ ਟੀ.ਵੀ. ਟਾਵਰ, ਢਾਣੀ ਗੁਲਾਬ ਰਾਮ, ਚੁਵਾੜਿਆਂ ਵਾਲੀ, ਪੂਰਨ ਪੱਟੀ, ਚੱਕ ਡੱਬ ਵਾਲਾ, ਬੰਨ ਵਾਲਾ, ਜੋੜਕੀ ਅੰਧੇਵਾਲਾ, ਚਿਮਨੇਵਾਲਾ, ਚੱਕ ਪੱਖੀ, ਹੋਜ਼ਖਾਸ, ਛੱਪੜੀਵਾਲਾ, ਚੱਕ ਬੁੱਧੋ ਕੇ, ਚੱਕ ਦੁਮਾਲ, ਬਾਹਮਣੀ ਵਾਲਾ, ਝੁਗੇ ਜਵਾਹਰ ਸਿੰਘ ਵਾਲਾ, ਜਲਾਲਾਬਾਦ, ਅਮੀਰ ਖਾਸ ਤੇ ਮਾਹਮੂ ਜੋਇਆ ਆਦਿ ਪਿੰਡਾਂ ਤੱਕ ਪਹੁੰਚੇਗਾ।