ਪਿਛਲੇ 2 ਦਿਨਾਂ ਤੋਂ ਰੁੱਕ-ਰੁੱਕ ਕੇ ਹੋ ਰਹੀ ਬਰਸਾਤ ਬਣੀ ਹਾਦਸਿਆਂ ਦਾ ਸਬੱਬ

Last Updated: Feb 13 2018 20:38

ਬੀਤੇ ਦਿਨ ਤੋਂ ਸ਼ੁਰੂ ਹੋਇਆ ਮੀਂਹ ਪੂਰਾ ਦਿਨ ਪੈਂਦਾ ਰਿਹਾ। ਬਾਰਿਸ਼ ਨਾਲ ਗਿੱਲੀ ਹੋਈ ਸੜਕਾਂ ਉੱਪਰ ਵੱਖ-ਵੱਖ ਹਾਦਸਿਆਂ 'ਚ ਐਕਟਿਵਾ ਅਤੇ ਬਾਇਕ ਸਲਿੱਪ ਹੋਨ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜਖਮੀ ਹੋ ਗਏ। ਰਾਤ ਨੂੰ ਹੋ ਰਹੀ ਬਾਰਿਸ਼ ਵਿੱਚ ਬਾਇਕ ਅਤੇ ਐਕਟਿਵਾ ਸਲਿੱਪ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਸਲਵਿੰਦਰ ਕੁਮਾਰ ਨਿਵਾਸੀ ਡਲਹੌਜੀ ਰੋਡ ਅਤੇ ਬਲਦੇਵ ਨਿਵਾਸੀ ਗੁਰਦਾਸਪੁਰ ਭਾਇਆਂ ਦੇ ਰਹਿਣ ਵਾਲੇ ਸਨ। ਪਹਿਲਾ ਹਾਦਸਾ ਮਿਸ਼ਨ ਰੋਡ 'ਤੇ ਹੋਇਆ। ਸਲਵਿੰਦਰ ਕੁਮਾਰ ਫਰਨੀਚਰ ਪੇਂਟ ਦਾ ਕਾਰੀਗਰ ਸੀ। ਉਹ ਲਮੀਨੀ ਤੋਂ ਕੰਮ ਕਰਕੇ ਐਕਟਿਵਾ 'ਤੇ ਡਲਹੌਜੀ ਰੋਡ ਤੋਂ ਘਰ ਨੁੰ ਜਾ ਰਿਹਾ ਸੀ। ਸ਼੍ਰੀ ਗੁਰੁ ਹਰਕਿਸ਼ਨ ਸਕੂਲ ਦੇ ਨੇੜੇ ਐਕਟਿਵਾ ਸਲਿੱਪ ਹੋਣ ਨਾਲ ਸੜਕ ਉੱਪਰ ਜਾ ਡਿੱਗਿਆ।

ਹਸਪਤਾਲ ਪੁਜਾਉਣ ਉੱਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਕਰਾਰ ਦਿੱਤਾ। ਸਲਵਿੰਦਰ ਦੀ ਇੱਕ ਬੇਟੀ ਹੈ। ਥਾਣਾ ਡਿਵੀਜਨ ਨੰਬਰ 1 ਦੇ ਪੁਲਿਸ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਚਾਚਾ ਰਾਜੇਸ਼ ਸਿੰਘ ਦੇ ਬਿਆਨ 'ਤੇ ਕਾਰਵਾਈ ਕਰਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੀ ਘਟਨਾ ਵਿੱਚ ਜੀ.ਟੀ ਰੋਡ ਹਾਈਵੇ ਮਾਰਗ 'ਤੇ ਸਥਿਤ ਪਿੰਡ ਸਰਮੋਲਾਹੜੀ ਦੇ ਕੋਲ ਬਾਇਕ ਸਲਿੱਪ ਹੋਣ ਨਾਲ ਲੈਕਚਰਾਰ ਬਲਦੇਵ ਸਿੰਘ ਵਾਸੀ ਪਿੰਡ ਗੁਰਦਾਸਪੁਰ ਭਾਇਆਂ ਦੀ ਮੌਤ ਹੋ ਗਈ ਅਤੇ ਸੁਰਿੰਦਰ ਕੁਮਾਰ ਨਿਵਾਸੀ ਪਿੰਡ ਘਰੋਟਾ ਜਖਮੀ ਹੋ ਗਿਆ। ਬਲਦੇਵ ਦੇ ਬੇਟੇ ਬਲਵਿੰਦਰ ਨੇ ਦੱਸਿਆ ਕਿ ਉਸਦੇ ਪਿਤਾ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਤੰਗੋਸ਼ਾਹ ਵਿਖੇ ਲੈਕਚਰਾਰ ਸਨ। ਉਸਦੇ ਪਿਤਾ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਫੁੱਫੜ ਸੁਰਿੰਦਰ ਕੁਮਾਰ ਘਰੋਟਾ ਤੋਂ ਜੀ.ਟੀ ਰੋਡ ਵੱਲੋਂ ਬਾਇਕ 'ਤੇ ਸਵਾਰ ਹੋਕੇ ਘਰ ਨੂੰ ਆ ਰਹੇ ਸਨ। ਬਾਇਕ ਨੂੰ ਉਸਦੇ ਪਿਤਾ ਬਲਦੇਵ ਚਲਾ ਰਹੇ ਸਨ। ਹਾਦਸੇ ਵਿੱਚ ਉਨ੍ਹਾਂ ਦੇ ਪਿਤਾ ਦੀ ਛਾਤੀ ਅਤੇ ਪੇਟ ਵਿੱਚ ਗੁੱਝੀਆਂ ਸੱਟਾਂ ਆਇਆਂ ਜਦਕਿ ਉਨ੍ਹਾਂ ਦੇ ਫੁੱਫੜ ਨੂੰ ਵੀ ਗੁੱਝੀਆਂ ਸੱਟਾ ਆਇਆਂ। ਦੋਵਾਂ ਨੂੰ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਦੀ ਹਾਲਤ ਗੰਭੀਰ ਹੋਣ 'ਤੇ ਰੇਫਰ ਕਰ ਦਿੱਤਾ। ਉਹ ਪਿਤਾ ਨੂੰ ਦੂਜੇ ਹਸਪਤਾਲ ਲੈਕੇ ਜਾ ਰਹੇ ਸਨ ਕਿ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ।