ਨਗਰ ਕੌਂਸਲ ਵੱਲੋਂ ਉਪ ਚੋਣਾਂ ਸਬੰਧੀ 2 ਵਾਰਡਾਂ ਦੇ 16 ਉਮੀਦਵਾਰਾਂ ਨੂੰ ਐਨ.ਓ.ਸੀ ਜਾਰੀ.!!!

Gurpreet Singh Josan
Last Updated: Feb 13 2018 18:25

ਨਗਰ ਕੌਂਸਲ ਫ਼ਿਰੋਜ਼ਪੁਰ ਦੇ 2 ਵਾਰਡਾਂ ਦੀਆਂ ਹੋ ਰਹੀਆਂ ਉਪ ਚੋਣਾਂ ਸਬੰਧੀ ਨਗਰ ਕੌਂਸਲ ਵੱਲੋਂ ਐਨ.ਓ.ਸੀ ਜਾਰੀ ਕਰਨ ਦੇ ਆਖ਼ਰੀ ਦਿਨ ਤੱਕ ਕੁੱਲ 16 ਉਮੀਦਵਾਰਾਂ ਨੂੰ ਐਨ.ਓ.ਸੀ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਪਰਮਿੰਦਰ ਸਿੰਘ ਸੁਖੀਜਾ ਈ.ਓ ਨੇ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਅਧੀਨ ਕੁੱਲ 31 ਵਾਰਡ ਆਉਂਦੇ ਹਨ, ਜਿਨ੍ਹਾਂ ਵਿੱਚ ਦੋ ਵਾਰਡਾਂ ਵਾਰਡ ਨੰਬਰ 15 ਅਤੇ ਵਾਰਡ ਨੰਬਰ 28 ਦੀਆਂ ਉਪ ਚੋਣਾਂ ਮਿਤੀ 24 ਫਰਵਰੀ 2018 ਨੂੰ ਕਰਵਾਈਆਂ ਜਾ ਰਹੀਆਂ ਹਨ, ਜਿਸ ਅਧੀਨ ਦੋਵਾਂ ਵਾਰਡਾਂ ਲਈ ਕੁੱਲ 16 ਉਮੀਦਵਾਰਾਂ ਨੂੰ ਐਨ.ਓ.ਸੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਵਾਰਡ ਨੰਬਰ 15 ਲਈ ਕੁੱਲ 11 ਉਮੀਦਵਾਰਾਂ ਨੂੰ ਐਨ.ਓ.ਸੀ ਜਾਰੀ ਕੀਤੇ ਗਏ ਹਨ ਜਦ ਕਿ ਵਾਰਡ ਨੰਬਰ 28 ਲਈ 5 ਉਮੀਦਵਾਰਾਂ ਨੂੰ ਐਨ.ਓ.ਸੀ ਜਾਰੀ ਕੀਤੇ ਗਏ ਹਨ।