17.36 ਕਰੋੜ ਨਾਲ ਸਾਫ ਹੋਣਗੇ ਸ਼ਹਿਰ ਦੇ ਨਾਲੇ ਅਤੇ ਲਗਾਈ ਜਾਵੇਗੀ ਗ੍ਰੀਨ ਬੈਲਟ

Last Updated: Feb 13 2018 18:02

ਪਟਿਆਲਾ ਸ਼ਹਿਰ 'ਚ ਗੰਦਗੀ ਅਤੇ ਪ੍ਰਦੂਸ਼ਣ ਦੇ ਸਭ ਤੋਂ ਅਹਿਮ ਕਾਰਨ ਰਹੇ ਹਨ ਇੱਥੇ ਦੇ ਗੰਦੇ ਨਾਲੇ ਅਤੇ ਜੈਕਬ ਡ੍ਰੇਨ, ਜਿਨ੍ਹਾਂ ਦੀ ਸਫਾਈ ਲਈ ਹੁਣ ਲੋਕਲ ਬੋਡੀ ਡਿਪਾਰਟਮੈਂਟ ਪੰਜਾਬ ਵੱਲੋਂ 17.36 ਕਰੋੜ ਰੁਪਈਆਂ ਨਾਲ ਸਫਾਈ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਦੇ ਨਾਲਿਆਂ ਨੂੰ ਸਾਫ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਸੇ-ਪਾਸੇ ਗ੍ਰੀਨ ਬੈਲਟ ਦਾ ਵੀ ਪਸਾਰ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਨੈਸ਼ਨਲ ਐਨਵਾਇਰਮੈਂਟਲ ਇੰਜੀਨੀਅਰਿੰਗ ਰੀਸਰਚ ਇੰਸਟੀਚਿਊਟ ਨੇ ਲਈ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਛੋਟੀ ਨਦੀ ਅਤੇ ਗੰਦੇ ਨਾਲਿਆਂ ਦੇ ਨੇੜੇ ਦੇ ਕਾਲੋਨੀਆਂ ਦੇ ਲੋਕਾਂ ਦੀ ਹਮੇਸ਼ਾ ਤੋਂ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਨਾਲਿਆਂ ਦੀ ਗੰਦਗੀ ਨਾਲ ਵੱਧ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਸਕਿਨ ਦੇ ਰੋਗਾਂ ਤੋਂ ਵੀ ਉਹ ਅਕਸਰ ਪਰੇਸ਼ਾਨ ਰਹਿੰਦੇ ਸਨ। ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਗ੍ਰੀਨ ਬੈਲਟ ਦੇ ਵਿਛਣ ਤੋਂ ਬਾਅਦ ਹੋ ਜਾਵੇਗਾ। ਨੈਸ਼ਨਲ ਇੰਸਟੀਚਿਊਟ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਪੇੜ-ਪੌਦੇ ਇੱਕ ਤਰਫ ਹਵਾ ਨੂੰ ਸਾਫ ਕਰਕੇ ਸ਼ਹਿਰ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨਗੇ ਅਤੇ ਦੂਜੀ ਤਰਫ ਲੋਕਾਂ ਨੂੰ ਨਾਲਿਆਂ ਦੀ ਬਦਬੂ ਤੋਂ ਪੂਰੀ ਤਰ੍ਹਾਂ ਨਾਲ ਰਾਹਤ ਮਿਲ ਜਾਵੇਗੀ।