Loading the player...

ਲਚਰ ਗਾਣੇ ਬੰਦ ਕਰਨ ਨੂੰ ਲੈਕੇ ਮੰਗ ਪੱਤਰ ਪੁੱਜਿਅਾ ਡੀਸੀ ਦਫਤਰ

Last Updated: Feb 13 2018 17:27

ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਭਾਈ ਗੁਰਦਾਸ ਹਾਲ ਤੋਂ ਇੱਕ ਸ਼ਾਂਤੀਪੂਰਵਕ ਰੋਸ ਮਾਰਚ ਡੀਸੀ ਦਫਤਰ ਤੱਕ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਇੱਕ ਮੰਗ ਪੱਤਰ ਏਡੀਸੀ ਅਲਕਾ ਕਾਲੀਆ ਨੂੰ ਸੌਂਪਿਆ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਵੱਲੋਂ ਕਾਰਾਂ-ਟਕੱਰਾਂ 'ਤੇ ਬਾਣੀ ਦੇ ਸ਼ਬਦ ਲਿਖੇ ਜਾਣ ਨਾਲ, ਗੁਰੂ ਸ਼ਬਦ ਦੀ ਬੇ-ਅਦਬੀ ਹੁੰਦੀ ਹੈ। ਉਨ੍ਹਾਂ ਸਰਕਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਇਸਤੇ ਰੋਕ ਲਗਾਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਬੱਸਾਂ ਵਿੱਚ ਚਲਾਏ ਜਾਂਦੇ ਲਚਰ ਗੀਤ ਵੀ ਬੰਦ ਕੀਤੇ ਜਾਣ। ਇਸ ਮੰਗ ਪੱਤਰ ਨੂੰ ਸਵਿਕਾਰ ਕਰਦੇ ਹੋਏੇ ਏਡੀਸੀ ਅਲਕਾ ਕਾਲੀਆ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਮੰਗ ਸਰਕਾਰ ਤੱਕ ਜਲਦ ਹੀ ਪੁੱਜਦਾ ਕੀਤੀ ਜਾਵੇਗੀ।