ਛਾਉਣੀ 'ਚ ਚੋਰਾਂ ਨੇ ਬੋਲਿਆਂ ਧਾਵਾ, ਲੱਖਾਂ ਰੁਪਏ ਦਾ ਸਾਮਾਨ ਚੋਰੀ.!!!

Last Updated: Feb 13 2018 13:38

ਬੀਤੀ ਦਰਮਿਆਨੀ ਰਾਤ ਛਾਉਣੀ ਸਥਿਤ ਆਰਿਆ ਅਨਾਥਆਲਿਆ ਦੇ ਕੋਲ ਠਾਕੁਰ ਕਾਰ ਕੈਪਸ, ਗੁਰੂ ਨਾਨਕ ਕਾਲਜ਼ ਮਾਰਕੀਟ ਵਿੱਚੋਂ ਅਣਪਛਾਤੇ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧ ਵਿੱਚ ਛਾਉਣੀ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਪੁੱਤਰ ਜੰਗਿਆ ਦੇਵ ਸਿੰਘ ਵਾਸੀ ਮਕਾਨ ਨੰਬਰ 2 ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੀ ਦੁਕਾਨ ਤਾਲੇ ਆਦਿ ਲਗਾ ਕੇ ਬੰਦ ਕਰਕੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਦਰਮਿਆਨੀ ਰਾਤ ਨੂੰ ਦੁਕਾਨ ਦਾ ਸ਼ਟਰ ਤੋੜ ਕੇ ਕੋਈ ਅਣਪਛਾਤੇ ਚੋਰ ਉਨ੍ਹਾਂ ਦੀ ਕਾਰ ਅਸੈਸਰੀ ਦੀ ਦੁਕਾਨ ਵਿੱਚੋਂ ਐਲ.ਸੀ.ਡੀ ਸਮੇਤ ਡੀ.ਵੀ.ਆਰ, ਸੀ.ਡੀ ਪਲੈਅਰ, ਵੂਫਰ, ਬਾਸ ਟਿਊਬ ਟੱਚ ਸਕਰੀਨ, ਪਰਫਿਊਮ, ਸਪੀਕਰ ਅਤੇ ਇੱਕ ਆਈਫੋਨ ਚੋਰੀ ਕਰਕੇ ਲੈ ਗਏ ਹਨ।

ਮਨਦੀਪ ਸਿੰਘ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਢਾਈ ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਦੀਪ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਅਣਪਛਾਤੇ ਚੋਰਾਂ ਦੇ ਖ਼ਿਲਾਫ਼ 457, 380 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।