ਖੋਹਾਂ ਦੇ ਦੋਸ਼ 'ਚ 10 ਨਾਮਜ਼ਦ, ਪੁਲਿਸ ਦਾ 3 ਨੂੰ ਗ੍ਰਿਫ਼ਤਾਰ ਕਰਨ ਦਾ ਵੀ ਦਾਅਵਾ

Last Updated: Feb 13 2018 11:09

ਧੂਰੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਮੋਬਾਈਲ ਆਦਿ ਖੋਹਣ ਦੇ ਕਥਿਤ ਦੋਸ਼ ਹੇਠ 3 ਨਾਮਾਲੂਮ ਵਿਅਕਤੀਆਂ ਸਮੇਤ 10 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

ਜਾਣਕਾਰੀ ਦੇ ਮੁਤਾਬਕ ਪੀੜਤ ਪ੍ਰਵੀਨ ਕੁਮਾਰ ਵਾਸੀ ਧੂਰੀ ਦੀ ਸ਼ਿਕਾਇਤ 'ਤੇ ਦਰਜ਼ ਕੀਤੇ ਗਏ ਇਸ ਮਾਮਲੇ ਦੇ ਅਨੁਸਾਰ ਸੁਨੀਲ ਕੁਮਾਰ, ਸਾਹਿਲ ਕੁਮਾਰ, ਰਾਜੇਸ਼ ਕੁਮਾਰ, ਅਜੇ ਕੁਮਾਰ, ਗੱਗੂ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵੱਲੋਂ ਉਸ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ ਸੀ ਇਨ੍ਹਾਂ 6 ਵਿਅਕਤੀਆਂ ਵੱਲੋਂ ਪੀੜਤ ਤੋਂ ਉਸ ਦਾ ਮੋਬਾਈਲ ਅਤੇ ਪਰਸ ਵੀ ਖੋਹਿਆ ਗਿਆ ਸੀ। ਪੁਲਿਸ ਨੇ ਇਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਉਰਫ ਮਨੀ, ਗੁਰਪ੍ਰੀਤ ਸਿੰਘ ਉਰਫ ਬਿੱਲਾ ਅਤੇ ਸੁਨੀਲ ਕੁਮਾਰ ਉਰਫ ਛੋਟਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਦਕਿ ਇਨ੍ਹਾਂ ਦੇ ਬਾਕੀ ਤਿੰਨ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। 

ਇਸੇ ਤਰ੍ਹਾਂ ਮੋਬਾਈਲ ਖੋਹਣ ਦੇ ਇੱਕ ਹੋਰ ਕਥਿਤ ਮਾਮਲੇ ਵਿੱਚ ਥਾਣਾ ਸਿਟੀ ਧੂਰੀ ਵਿਖੇ ਪੀੜਤ ਨੀਰਜ ਕੁਮਾਰ ਦੀ ਸ਼ਿਕਾਇਤ 'ਤੇ ਸਤਨਾਮ ਸਿੰਘ ਉਰਫ ਕੋਪਲੀ ਵਾਸੀ ਧੂਰੀ ਅਤੇ ਉਸ ਦੇ ਤਿੰਨ ਹੋਰ ਨਾਮਾਲੂਮ ਸਾਥੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਣਾ ਸਿਟੀ ਧੂਰੀ ਸਤਨਾਮ ਸਿੰਘ ਅਤੇ ਉਸ ਦੇ ਤਿੰਨ ਹੋਰ ਨਾਮਾਲੂਮ ਸਾਥੀਆਂ ਦੀ ਭਾਲ ਕਰ ਰਹੀ ਹੈ।