Loading the player...

ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਨ ਲਈ ਖੇਡਿਆ ਗਿਆ ਨੁੱਕੜ ਨਾਟਕ

Last Updated: Feb 12 2018 19:11

ਅੱਜ ਸਿਵਲ ਹਸਪਤਾਲ ਵਿੱਚ ਨਸ਼ੇ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਨੌਜਵਾਨਾਂ ਵੱਲੋਂ ਇੱਕ ਨੁੱਕੜ ਨਾਟਕ ਖੇਡਿਆ ਗਿਆ। ਜਿਸ ਵਿੱਚ ਪਹੁੰਚੇ ਸਿਵਲ ਸਰਜਨ ਜਲੰਧਰ ਡਾ. ਰਘੁਬੀਰ ਸਿੰਘ ਨੇ ਕਿਹਾ ਇਹ ਨੁੱਕੜ ਨਾਟਕ ਨਸ਼ੇ ਅਤੇ ਤੰਬਾਕੂ ਦੀ ਰੋਕ-ਥਾਮ ਦਾ ਸੰਦੇਸ਼ ਦੇਣ ਲਈ ਖੇਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤੰਬਾਕੂ ਕੇਵਲ ਖਾਣ ਵਾਲੇ ਬੰਦੇ ਨੂੰ ਹੀ ਨੁਕਸਾਨ ਨਹੀਂ ਦਿੰਦਾ, ਬਲਕਿ ਖਾਣ ਵਾਲੇ ਬੰਦੇ ਦੇ ਨਾਲ ਖਲੋਤੇ ਬੰਦੇ ਨੂੰ ਵੀ ਇਸ ਨਾਲ ਨੁਕਸਾਨ ਹੁੰਦਾ ਹੈ। ਇਸ ਨੂੰ ਖਾਣ ਵਾਲੇ ਵਿਅਕਤੀ ਨੂੰ ਅੱਗੇ ਜਾ ਕੇ ਕੈਂਸਰ ਵੀ ਹੋ ਸਕਦਾ ਹੈ। ਇਨ੍ਹਾਂ ਹੀ ਨਹੀਂ ਨਸ਼ਾ, ਤੰਬਾਕੂ ਵਰਗੇ ਪਦਾਰਥ ਮਨੁੱਖੀ ਸ਼ਰੀਰ ਨੂੰ ਖੋਖਲਾ ਕਰ ਦਿੰਦੇ ਹੈ ਜਿਸ ਨਾਲ ਕਈ ਨਾ-ਮੁਰਾਦ ਬਿਮਾਰੀਆਂ ਦਾ ਜਨਮ ਹੁੰਦਾ ਹੈ। ਇਸ ਤੋਂ ਬਚਣ ਲਈ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰ ਖੋਲੇ ਗਏ ਹਨ ਜਿਸ ਵਿੱਚ ਨਸ਼ੇ ਦੇ ਚੰਗੁਲ ਵਿੱਚ ਫਸੇ ਵਿਅਕਤੀਆਂ ਨੂੰ ਨਸ਼ਾ ਛਡਾਇਆ ਜਾਂਦਾ ਹੈ।