Loading the player...

ਸਾਰੇ ਗੰਦੇ ਨਾਲਿਆਂ 'ਚ ਖ਼ੁਸ਼ਬੂਦਾਰ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ : ਨਵਜੋਤ ਸਿੰਘ ਸਿੱਧੂ

Vipan Sharma
Last Updated: Jan 23 2018 11:59

ਪੰਜਾਬ ਸਰਕਾਰ ਵੱਲੋਂ ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਗੰਦੇ ਨਾਲਿਆਂ ਨੂੰ ਨਵੀਂ ਤਕਨੀਕ ਰਾਹੀਂ ਨਵੀਂ ਦਿੱਖ ਦਿੱਤੀ ਜਾਵੇਗੀ। ਇਸ ਸਬੰਧੀ ਨੈਸ਼ਨਲ ਇਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਨਾਲ ਇੱਕ ਐਮ.ਓ.ਯੂ. ਸਾਈਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰੀ ਇਲਾਕਿਆਂ ਵਿੱਚ ਪੈਂਦੇ ਇਹ ਨਾਲੇ ਲੋਕਾਂ ਲਈ ਵੱਡੀ ਦਿੱਕਤ ਬਣੇ ਹੋਏ ਹਨ ਅਤੇ ਨਵੀਂ ਤਕਨੀਕ ਰਾਹੀਂ ਇਨ੍ਹਾਂ ਸਾਰੇ ਨਾਲਿਆਂ ਵਿੱਚ ਖ਼ੁਸ਼ਬੂਦਾਰ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ। ਗੰਦੇ ਨਾਲਿਆਂ ਵਿੱਚ ਆਉਣ ਵਾਲੇ ਪਾਣੀ ਨੂੰ ਸਾਫ ਕਰਕੇ ਅੱਗੇ ਭੇਜਿਆ ਜਾਵੇਗਾ ਜੋ ਖੇਤੀਬਾੜੀ ਲਈ ਵੀ ਵਰਤਿਆ ਜਾਵੇਗਾ। ਇਸ ਪੂਰੇ ਪ੍ਰੋਜੈਕਟ ਨੂੰ ਸਾਲ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਵੇਗਾ। ਇਸ ਦੌਰਾਨ ਸੁਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।