ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਦੇ ਅਦਾਕਾਰ ਨਾਨਾ ਪਾਟੇਕਰ ਹੋਏ ਨਤਮਸਤਕ

Last Updated: Jan 14 2018 17:48

ਅੱਜ ਬਾਲੀਵੁੱਡ ਦੇ ਨਾਮਵਰ ਅਦਾਕਾਰ ਨਾਨਾ ਪਾਟੇਕਰ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਰੁਹਾਨੀਅਤ ਦੇ ਕੇਂਦਰ ਵਿਖੇ ਪਹਿਲੀ ਵਾਰ ਆਏ ਹਨ ਤੇ ਉਨ੍ਹਾਂ ਨੂੰ ਇਹ ਦੇਖ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਇੱਥੇ ਸਭ ਧਰਮਾਂ ਦੇ ਲੋਕ ਜਾਤ-ਪਾਤ ਤੇ ਊਚ-ਨੀਚ ਤੋਂ ਉਪੱਰ ਉੱਠਕੇ ਮੱਥਾ ਟੇਕਣ ਆਉਂਦੇ ਹਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਰ-ਵਾਰ ਆਉਣਾ ਚਾਹੁਣਗੇ।