ਡੀਸੀ ਦਫ਼ਤਰ ਦੇ ਕਾਮੇ ਸੋਮਵਾਰ ਤੋਂ ਵਾਧੂ ਸੀਟਾਂ ਦਾ ਕੰਮ ਕਰਨਗੇ ਬੰਦ

Tarsem Chanana
Last Updated: Jan 14 2018 17:18

ਆਪਣੀਆਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਦਫ਼ਤਰੀ ਕਾਮੇ ਸੋਮਵਾਰ ਤੋਂ ਵਾਧੂ ਦੀਆਂ ਸੀਟਾਂ ਦਾ ਦਿੱਤਾ ਹੋਇਆ ਕੰਮ ਬੰਦ ਕਰ ਦੇਣਗੇ। ਉਹ ਆਪਣਾ ਵਿਰੋਧ ਪ੍ਰਗਟ ਕਰਨ ਲਈ 15 ਅਤੇ 16 ਜਨਵਰੀ ਨੂੰ ਆਪਣੇ-ਆਪਣੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਗਟ ਕਰਨਗੇ। ਇਸ ਸਬੰਧ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਡੀਸੀ ਸਟਾਫ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਇੱਕ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਬਰਾੜ ਨੂੰ ਇੱਕ ਮੰਗ ਪੱਤਰ ਦਿੱਤਾ ਤਾਂ ਕਿ ਉਹ ਇਹਨਾਂ ਮੰਗਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣ ਅਤੇ ਉਨ੍ਹਾਂ ਤੋਂ ਪੂਰੀਆਂ ਵੀ ਕਰਵਾ ਕੇ ਦੇਣ। ਉਨ੍ਹਾਂ ਮੰਗ ਕੀਤੀ ਕਿ ਡੀਸੀ ਦਫ਼ਤਰਾਂ ਵਿੱਚ 2100 ਕਲਰਕਾਂ ਦੀ ਲੋੜ ਹੈ ਜਦ ਕਿ ਸਿਰਫ਼ 616 ਕਲਰਕਾਂ ਦੀ ਹੀ ਡਿਮਾਂਡ ਕੀਤੀ ਗਈ ਹੈ। ਜਿਸ ਕਾਰਨ ਵਾਧੂ ਸੀਟਾਂ ਦਾ ਕੰਮ ਦੂਸਰੀਆਂ ਸੀਟਾਂ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਕਰਨਾ ਪੈਂਦਾ ਹੈ ਜੋ ਕਿ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਤਾਂ ਉਹ ਲੰਬਾ ਸੰਘਰਸ਼ ਕਰਨ ਤੋਂ ਨਹੀਂ ਹਿਚਕਣਗੇ।