ਵੈਸ਼ਨੋ ਦੇਵੀ ਤੋਂ ਵਾਪਸ ਮੁੜ ਰਹੇ ਸ਼ਰਧਾਲੂਆਂ ਦੀ ਕਾਰ ਟੈਂਕਰ ਨਾਲ ਭਿੜੀ

Last Updated: Jan 14 2018 17:05

ਅੱਜ ਸਵੇਰੇ ਸੁਜਾਨਪੁਰ ਦੇ ਪੁੱਲ ਨੰਬਰ ਤਿੰਨ ਦੇ ਕੋਲ ਕਾਰ-ਟੈਂਪੋ ਸਮੇਤ ਤਿੰਨ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਨਾਲ 7 ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜਖਮੀਆਂ ਵਿੱਚ ਕਾਰ ਚਾਲਕ ਰਾਹੁਲ ਸਿੰਘ ਵਾਸੀ ਚੰਦਪੁਰ ਯੂਪੀ, ਆਕਾਸ਼ ਚੌਧਰੀ, ਕਪਿਲ ਗੁਪਤਾ, ਵਿਕਾਸ ਵਾਸੀ ਰਾਮ ਗੰਗਾ ਬਿਹਾਰ ਮੁਰਾਦਾਬਾਦ, ਚਾਲਕ ਰਾਜ ਕੁਮਾਰ ਅਤੇ ਉਸ ਵਿੱਚ ਬੈਠੀ ਸਵਾਰੀ ਕਮਲਾ ਦੇਵੀ ਨਿਵਾਸੀ ਢਾਕੀ ਚੌਂਕ ਤੇ ਚਤਰੰਜਨ ਵਾਸੀ ਮੁਕੇਰਿਆਂ ਦੇ ਰਹਿਣ ਵਾਲੇ ਹਨ। ਜਖਮੀ ਰਾਜਕੁਮਾਰ ਦੀ ਬਾਂਹ ਟੁੱਟ ਗਈ ਹੈ ਜਦਕਿ ਕਮਲਾ ਦੇਵੀ ਤੇ ਚਤਰੰਜਨ ਦੇ ਮੁੰਹ ਅਤੇ ਸਿਰ 'ਤੇ ਸੱਟਾਂ ਆਇਆਂ ਹਨ। ਹਾਈਵੇ ਉੱਪਰ ਇੱਕ ਸਾਇਡ ਉੱਪਰ ਪੁੱਲ ਦਾ ਨਿਰਮਾਣ ਚਲ ਰਿਹਾ ਹੈ। ਇਹ ਘਟਨਾ ਸਵੇਰੇ ਦੇ ਕਰੀਬ ਸਾਢੇ 8 ਵਜੇ ਦੀ ਹੈ। ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਮੁੜ ਰਹੇ ਸ਼ਰਧਾਲੂਆਂ ਦੀ ਕਾਰ ਦੀ ਸਾਹਮਣੇ ਤੋਂ ਆ ਰਹੇ ਟੈਂਕਰ ਨਾਲ ਟਕਰਾ ਗਈ। ਟੈਂਕਰ ਮਲਿਕਪੁਰ ਤੋਂ ਜੰਮੂ ਨੂੰ ਜਾ ਰਿਹਾ ਸੀ। ਇਸਦੇ ਬਾਅਦ ਕਾਰ ਸਾਹਮਣੇ ਤੋਂ ਆ ਰਹੇ ਟੈਂਪੋ ਨਾਲ ਟਕਰਾ ਗਈ। ਹਾਦਸੇ ਨੂੰ ਵੇਖਦੇ ਹੀ ਆਲੇ-ਦੁਆਲੇ ਦੇ ਲੋਕ ਇੱਕਠੇ ਹੋ ਗਏ। ਲੋਕਾਂ ਨੇ ਕੜੀ ਮਸ਼ੱਕਤ ਨਾਲ ਜਖਮਿਆਂ ਨੂੰ ਕਾਰ ਚੋਂ ਬਾਹਰ ਕੱਢਿਆ। ਇਸਤੋਂ ਬਾਅਦ ਹਾਇਵੇ ਪੈਟਰੋਲ ਪਾਰਟੀ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਕਾਰ ਸਵਾਰ ਜਖਮੀਆਂ ਵਿੱਚ ਆਕਾਸ਼ ਨੇ ਦੱਸਿਆ ਕਿ ਉਹ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਜਾ ਰਹੇ ਸਨ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਦੀਪਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸਾਰੇ ਵਾਹਨ ਕਬਜੇ 'ਚ ਲੈਕੇ ਜਾਂਚ ਕਰ ਰਹੀ ਹੈ।