ਮਾਮੂਲੀ ਗੱਲ 'ਤੇ ਹੋਈ ਲੜਾਈ, 10 ਜ਼ਖਮੀ

Tarsem Chanana
Last Updated: Jan 14 2018 14:41

ਸ਼ਹਿਰ ਦੇ ਮਹੁੱਲਾ ਸੁਸਾਇਟੀ ਨਗਰ 'ਚ ਬੀਤੀ ਰਾਤ ਲੋਹੜੀ ਦੇ ਮੌਕੇ 'ਤੇ ਹੋਈ ਲੜਾਈ ਵਿੱਚ 6 ਔਰਤਾਂ ਸਮੇਤ 10 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਲੜਾਈ ਦਾ ਕਾਰਨ ਇਸ ਖੁੱਸ਼ੀ ਦੇ ਮੌਕੇ 'ਤੇ ਲਗਾਏ ਗਏ ਡੈਕ ਦੀ ਅਵਾਜ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਪਰੀਤਮ ਸਿੰਘ ਦੇ ਬੇਟੇ ਹਰਿੰਦਰ ਸਿੰਘ ਦੇ ਵਿਆਹ ਦੀ ਖੁਸ਼ੀ ਵਿੱਚ ਗਲੀ 'ਚ ਲੋਹੜੀ ਬਾਲੇ ਜਾਣ ਮੌਕੇ ਪੰਜਾਬੀ ਗਾਣੇ ਸੁਨਣ ਅਤੇ ਨੱਚਣ ਲਈ ਇੱਕ ਡੈੱਕ ਲਗਾਇਆ ਗਿਆ। ਜਿਸਦੀ ਅਵਾਜ਼ ਉੁੱਚੀ ਹੋਣ ਕਰਕੇ ਨਜ਼ਦੀਕੀ ਘਰ ਦਾ ਇੱਕ ਬੱਚਾ ਗੋਲੂ, ਅਵਾਜ ਘੱਟ ਕਰਨ ਲਈ ਕਹਿਣ ਲਈ ਆ ਗਿਆ। ਪਰ ਡੈੱਕ 'ਤੇ ਗਾਣੇ ਲਾ ਰਿਹਾ ਨੱਛਤਰ ਸਿੰਘ ਉਸਦੀ ਗੱਲ ਸੁਣਦੇ ਹੀ ਤੈਸ਼ ਵਿੱਚ ਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਜਿਸਦੇ ਬਾਅਦ ਜਿਵੇਂ ਹੀ ਗੋਲੂ ਰੋਂਦਾ ਹੋਇਆ ਆਪਣੇ ਘਰ ਗਿਆ ਤਾਂ ਉਸਦੇ ਘਰ ਵਾਲਿਆਂ ਨੇ ਆ ਕੇ ਨੱਛਤਰ ਸਿੰਘ 'ਤੇ ਹਮਲਾ ਕਰ ਦਿੱਤਾ। ਜਿਸ ਨਾਲ ਗੱਲ ਵੱਧ ਗਈ, ਜਿਸਦੇ ਨਤੀਜੇ ਵਜੋਂ 6 ਔਰਤਾਂ ਤੇ 4 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।